ਮਿਸੀਸਾਗਾ/ਬਿਊਰੋ ਨਿਊਜ਼ : ਨੌਜਵਾਨਾਂ ਵਿਚ ਖੁਦਕੁਸ਼ੀਆਂ ਦਾ ਰੁਝਾਨ ਰੋਕਣ ਲਈ ਉਨਟਾਰੀਓ ਸਰਕਾਰ ਨੇ 60 ਲੱਖ ਡਾਲਰ ਖਰਚਣ ਦਾ ਫੈਸਲਾ ਲਿਆ ਹੈ। ਤਿੰਨ ਸਾਲ ਦੀ ਮਿਆਦ ਵਾਲੇ ਪ੍ਰੋਜੈਕਟ ‘ਨਾਓ’ ਦੀ ਸ਼ੁਰੂਆਤ ਮਿਸੀਸਾਗਾ ਤੋਂ ਕੀਤੀ ਗਈ ਹੈ ਤੇ ਸਫਲ ਰਹਿਣ ਦੀ ਸੂਰਤ ਵਿਚ ਇਸ ਨੂੰ ਪੂਰੇ ਉਨਟਾਰੀਓ ਵਿਚ ਲਾਗੂ ਕੀਤਾ ਜਾਵੇਗਾ। ਡਗ ਫੋਰਡ ਸਰਕਾਰ ਵਲੋਂ ਯੋਜਨਾ ਨੂੰ ਸਫਲ ਬਣਾਉਣ ਲਈ ਇਲਾਕੇ ਦੇ ਵੱਖ-ਵੱਖ ਵਿਭਾਗਾਂ ਨਾਲ ਤਾਲਮੇਲ ਬਣਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਸੂਬਾ ਸਰਕਾਰ 30 ਲੱਖ ਡਾਲਰ ਦਾ ਨਿਵੇਸ਼ ਕਰੇਗੀ ਤੇ ਬਾਕੀ 30 ਲੱਖ ਡਾਲਰ ਪ੍ਰੋਜੈਕਟ ਸਹਾਇਤਾਂ ਵਲੋਂ ਇਕੱਠੀ ਕੀਤੀ ਜਾਵੇਗੀ। ਪ੍ਰੋਗਰੈਸਿਵ ਕੰਸਰਵੇਟਿਵ ਪਾਰਟੀ ਦੇ ਸੂਤਰਾਂ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਇਸ ਪ੍ਰੋਜੈਕਟ ਰਾਹੀਂ ਨੌਜਵਾਨਾਂ ਵਿਚ ਖੁਦਕੁਸ਼ੀਆਂ ਦੇ ਰੁਝਾਨ ਬਾਰੇ ਜਾਗਰੂਕਤਾ ਪੈਦਾ ਕੀਤੀ ਜਾ ਸਕੇਗੀ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …