Breaking News
Home / ਜੀ.ਟੀ.ਏ. ਨਿਊਜ਼ / ਆਟੋਮੋਬਿਲਜ਼ ਸ਼ੌਪਜ਼ ‘ਤੇ ਚੋਰੀਆਂ ਕਰਨ ਵਾਲੇ 4 ਵਿਅਕਤੀ ਪੀਲ ਪੁਲਿਸ ਵੱਲੋਂ ਗ੍ਰਿਫਤਾਰ

ਆਟੋਮੋਬਿਲਜ਼ ਸ਼ੌਪਜ਼ ‘ਤੇ ਚੋਰੀਆਂ ਕਰਨ ਵਾਲੇ 4 ਵਿਅਕਤੀ ਪੀਲ ਪੁਲਿਸ ਵੱਲੋਂ ਗ੍ਰਿਫਤਾਰ

ਟੋਰਾਂਟੋ/ਬਿਊਰੋ ਨਿਊਜ਼ : ਗ੍ਰੇਟਰ ਟੋਰਾਂਟੋ ਏਰੀਆ ਵਿੱਚ ਆਟੋਮੋਬਿਲ ਸ਼ੌਪਜ਼ ਨੂੰ ਨਿਸ਼ਾਨਾ ਬਣਾ ਕੇ ਚੋਰੀਆਂ ਕਰਨ ਵਾਲੇ ਚਾਰ ਵਿਅਕਤੀਆਂ ਨੂੰ ਪੀਲ ਰੀਜਨਲ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।
ਜਾਂਚਕਾਰਾਂ ਨੇ ਦੱਸਿਆ ਕਿ ਇਨ੍ਹਾਂ ਚੋਰਾਂ ਵੱਲੋਂ ਕਾਰਾਂ ਦੇ ਪਾਰਟਸ ਚੋਰੀ ਕੀਤੇ ਜਾਂਦੇ ਸਨ ਤੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਦੀ ਵਰਤੋਂ ਗੈਰਕਾਨੂੰਨੀ ਸਟਰੀਟ ਰੇਸਿੰਗ ਰਿੰਗਜ਼ ਵੱਲੋਂ ਕੀਤੀ ਜਾਂਦੀ ਸੀ। ਪੀਲ ਰੀਜਨਲ ਪੁਲਿਸ ਨੇ ਆਖਿਆ ਕਿ ਜੀਟੀਏ ਭਰ ਲਈ ਉਨ੍ਹਾ ਵੱਲੋਂ ਸਰਚ ਵਾਰੰਟ ਕਢਵਾਏ ਗਏ ਤੇ ਫਿਰ ਯੌਰਕ ਰੀਜਨਲ ਪੁਲਿਸ ਤੇ ਟੋਰਾਂਟੋ ਪੁਲਿਸ ਦੀ ਮਦਦ ਨਾਲ ਛਾਪੇਮਾਰੀ ਕਰਕੇ ਇਨ੍ਹਾਂ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਚੋਰੀ ਕੀਤੀਆਂ ਗਈਆਂ ਆਈਟਮਾਂ ਵਿੱਚ ਦੋ ਗੱਡੀਆਂ ਵੀ ਬਰਾਮਦ ਹੋਈਆਂ ਹਨ। ਪੁਲਿਸ ਵੱਲੋਂ ਇਸ ਨੂੰ ਪ੍ਰੋਜੈਕਟ ਇਰੇਂਜ ਦਾ ਨਾਂ ਦਿੱਤਾ ਗਿਆ ਸੀ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚ ਤਿੰਨ ਪੁਰਸ਼ ਤੇ ਇੱਕ ਮਹਿਲਾ ਸ਼ਾਮਲ ਹੈ। ਇਨ੍ਹਾਂ ਵਿੱਚ ਬੋਅਮਨਵਿੱਲ, ਓਨਟਾਰੀਓ ਦਾ 27 ਸਾਲਾ ਡੇਵਾਂਤੇ ਡੌਨਲਡਸਨ, ਬਰੈਂਪਟਨ ਦਾ 26 ਸਾਲਾ ਵਰਨੈਸੀਓ ਗਾਰਡਨਰ, ਬਰੈਂਪਟਨ ਦਾ 20 ਸਾਲਾ ਬ੍ਰਿਸ਼ੌਨ ਜੇਅਡੀਕ ਮਿੱਲਜ਼ ਅਤੇ ਬੋਅਮਨਵਿੱਲ ਦੀ 22 ਸਾਲਾ ਟੇਲਰ ਲੀਅ ਸ਼ਾਮਲ ਹਨ। ਇਨ੍ਹਾਂ ਉੱਤੇ ਕਈ ਤਰ੍ਹਾਂ ਦੇ ਚਾਰਜਿਜ਼ ਲਾਏ ਗਏ ਹਨ।

 

Check Also

ਸ੍ਰੀ ਕਰਤਾਰਪੁਰ ਸਾਹਿਬ ‘ਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਸਥਾਪਤ

ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕੀਤਾ ਬੁੱਤ ਦਾ ਉਦਘਾਟਨ ਲਾਹੌਰ/ਬਿਊਰੋ …