![](https://parvasinewspaper.com/wp-content/uploads/2020/10/2018_12image_10_52_155740000rajawaring-ll-300x200.jpg)
ਮਜੀਠੀਆ ਨੇ ਕਿਹਾ – ਰਾਜਪਾਲ ਦੀ ਮੋਹਰ ਹੀ ਨਹੀਂ ਲੱਗੀ ਤਾਂ ਖੁਸ਼ੀ ਕਾਹਦੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਖ਼ਤਮ ਹੋਣ ਮਗਰੋਂ ਬੋਲਦਿਆਂ ਕਾਂਗਰਸ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਾਰੇ ਵਿਧਾਇਕ ਕਿਸਾਨਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਜੇਕਰ ਸਾਨੂੰ ਕਿਸਾਨਾਂ ਦੇ ਲਈ ਕੁਝ ਵੀ ਕਰਨਾ ਪਿਆ ਤਾਂ ਅਸੀਂ ਕਰਾਂਗੇ। ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਹਿੱਤਾਂ ਵਿਚ ਬਹੁਤ ਵੱਡਾ ਕਦਮ ਚੁੱਕਿਆ ਹੈ। ਇਸੇ ਦੌਰਾਨ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਚੰਡੀਗੜ੍ਹ ਵਿਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਗੱਲ ਅਜੇ ਵੀ ਉੱਥੇ ਹੀ ਖੜੀ ਹੈ, ਕਿਉਂਕਿ ਸਰਕਾਰ ਨੇ ਸਾਰਾ ਕੁੱਝ ਗੋਲਮਾਲ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਅਜੇ ਤੱਕ ਪੰਜਾਬ ਦੇ ਰਾਜਪਾਲ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਬਿੱਲਾਂ ‘ਤੇ ਆਪਣੀ ਸਹਿਮਤੀ ਦੀ ਮੁਹਰ ਨਹੀਂ ਲਗਾਈ ਤਾਂ ਕਾਂਗਰਸ ਜਸ਼ਨ ਕਿਸ ਗੱਲ ਦੇ ਮਨਾ ਰਹੀ ਹੈ।