25.2 C
Toronto
Sunday, September 13, 2026
spot_img
Homeਪੰਜਾਬਨੇਸ਼ਨਵਾਈਡ ਐਂਟੀ ਕਲਟ ਫਰੰਟ ਨੇ ਹਨੀਪ੍ਰੀਤ 'ਤੇ ਰੱਖਿਆ 5 ਲੱਖ ਦਾ ਇਨਾਮ

ਨੇਸ਼ਨਵਾਈਡ ਐਂਟੀ ਕਲਟ ਫਰੰਟ ਨੇ ਹਨੀਪ੍ਰੀਤ ‘ਤੇ ਰੱਖਿਆ 5 ਲੱਖ ਦਾ ਇਨਾਮ

ਨੇਸ਼ਨਵਾਈਡ ਐਂਟੀ ਕਲਟ ਫਰੰਟ ਨੇ ਹਨੀਪ੍ਰੀਤ ‘ਤੇ ਰੱਖਿਆ 5 ਲੱਖ ਦਾ ਇਨਾਮਡੇਰਿਆਂ ਨੂੰ ਬੇਨਕਾਬ ਕਰਨ ਲਈ ਬਣਿਆ ਇਹ ਫਰੰਟ
ਚੰਡੀਗੜ੍ਹ/ਬਿਊਰੋ ਨਿਊਜ਼
“ਨੇਸ਼ਨ ਵਾਈਡ ਐਂਟੀ ਕਲਟ ਫਰੰਟ” ਨੇ ਹਨੀਪ੍ਰੀਤ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ 5 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਫ਼ਰੰਟ ਦੇ ਪ੍ਰਧਾਨ ਆਮ ਆਦਮੀ ਪਾਰਟੀ ਦੇ ਆਗੂ ਭੁਪਿੰਦਰ ਗੋਰਾ ਹਨ। ਉਨ੍ਹਾਂ ਕਿਹਾ ਕਿ ਇਹ ਇਨਾਮ ਕਿਸੇ ਨਿੱਜੀ ਵਿਅਕਤੀ ਨੂੰ ਦਿੱਤਾ ਜਾਵੇਗਾ। ਗੋਰਾ ਨੇ ਕਿਹਾ ਕਿ ਅਜਿਹਾ ਕਰਕੇ ਦਰਅਸਲ ਅਸੀਂ ਪੁਲਿਸ ਦੀ ਮਦਦ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਕਿ ਡੇਰੇ ਭੋਲੇ-ਭਾਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੱਗ ਰਹੇ ਹਨ। ਇਸੇ ਲਈ ਅਸੀਂ ਇਹ ਫ਼ਰੰਟ ਬਣਾਇਆ ਹੈ ਤਾਂ ਕਿ ਡੇਰਿਆਂ ਨੂੰ ਬੇਨਕਾਬ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਹਨੀਪ੍ਰੀਤ ਨੂੰ ਕਾਂਗਰਸੀ ਆਗੂ ਹਰਮਿੰਦਰ ਜੱਸੀ ਨੇ ਭਜਾਉਣ ਵਿੱਚ ਮਦਦ ਕੀਤੀ ਹੈ ਤੇ ਜੇ ਪੁਲਿਸ ਜੱਸੀ ਤੋਂ ਪੁੱਛਗਿੱਛ ਕਰੇ ਤਾਂ ਵੱਡੇ ਖੁਲਾਸੇ ਹੋਣਗੇ। ਜ਼ਿਕਰਯੋਗ ਹੈ ਕਿ ਰਾਮ ਰਹੀਮ ਦੀ ਨੂੰਹ ਦਾ ਮਮੇਰਾ ਭਰਾ ਹੈ ਭੁਪਿੰਦਰ ਗੋਰਾ।

RELATED ARTICLES
POPULAR POSTS