0.6 C
Toronto
Thursday, December 25, 2025
spot_img
Homeਪੰਜਾਬਕਵੀ ਸੇਵੀ ਰਾਇਤ ਦਾ ਦੇਹਾਂਤ

ਕਵੀ ਸੇਵੀ ਰਾਇਤ ਦਾ ਦੇਹਾਂਤ

ਮੁਹਾਲੀ/ਬਿਊਰੋ ਨਿਊਜ਼ : ਪੰਜਾਬੀ ਦੇ ਨਾਮਵਰ ਕਵੀ ਅਤੇ ਸਾਹਿਤ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਪ੍ਰਧਾਨ ਸੇਵੀ ਰਾਇਤ (82) ਦਾ ਸੰਖੇਪ ਬਿਮਾਰੀ ਮਗਰੋਂ ਦੇਹਾਂਤ ਹੋ ਗਿਆ। ਉਹ ਚੰਡੀਗੜ੍ਹ ਦੇ ਸੈਕਟਰ-34 ਦੇ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਸੇਵੀ ਰਾਇਤ ਦਾ ਮੁਹਾਲੀ ਨੇੜੇ ਬਲੌਂਗੀ ‘ਚ ਅੰਤਿਮ ਸਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬੀ ਲੇਖਕ ਲਾਭ ਸਿੰਘ ਖੀਵਾ, ਗੁਰਦਰਸ਼ਨ ਸਿੰਘ ਮਾਵੀ, ਬਲਕਾਰ ਸਿੱਧੂ, ਅਵਤਾਰ ਭੰਵਰਾ, ਸੀਪੀਆਈ ਦੇ ਕਾਰਕੁਨਾਂ ਸਮੇਤ ਕਵੀ ਤੇ ਲੇਖਕ ਮੌਜੂਦ ਸਨ। ਸੇਵੀ ਰਾਇਤ ਨੇ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਛੇ ਕਾਵਿ ਸੰਗ੍ਰਹਿ ਜਿੰਦ-ਪ੍ਰਾਣ, ਜਿਸਮ ਤੋਂ ਜਾਨ ਤੱਕ, ਪ੍ਰਥਾ ਤੋਂ ਪਾਰ, ਖੁੱਲ ਗਏ ਕਿਵਾੜ, ਅਹਿਸਾਸ ਦੇ ਸਬੱਬ, ਹਰਫ਼ ਸਮੇਂ ਦੇ ਹਾਣੀ ਅਤੇ ਇੱਕ ਵਾਰਤਕ ਪੁਸਤਕ ਫੁਲਵਾੜੀ ਵਿੱਚ ਪਗਡੰਡੀ ਪਾਏ। ਉਨ੍ਹਾਂ ਮੁਰਝਾਏ ਗੁਲਾਬ ਦੀਆਂ ਪੱਤੀਆਂ ਅਤੇ ਬੂੰਦਾਂ-ਬਾਂਦੀ ਦੋ ਕਾਵਿ ਸੰਗ੍ਰਹਿ ਸੰਪਾਦਿਤ ਕੀਤੇ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਮੀਤ ਪ੍ਰਧਾਨ ਡਾ. ਜੋਗਾ ਸਿੰਘ, ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ, ਸ਼੍ਰੋਮਣੀ ਕਵੀ ਸੁਰਿੰਦਰ ਗਿੱਲ, ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਡਾ. ਦੇਵਿੰਦਰ ਸਿੰਘ ਬੋਹਾ ਨੇ ਦੁੱਖ ਦਾ ਪ੍ਰਗਟਾਵਾ ਕੀਤਾ।

 

RELATED ARTICLES
POPULAR POSTS