ਅੰਮ੍ਰਿਤਸਰ : ਲੰਘੀ 29 ਅਗਸਤ ਨੂੰ ਸੂਬਾ ਸਿੰਧ ਦੇ ਰੋਹੜੀ ਸ਼ਹਿਰ ਦੇ ਇੰਦਰਜੀਤ ਕੁਮਾਰ ਦੀ ਪੁੱਤਰੀ ਰੇਣੂ ਕੁਮਾਰੀ (24 ਸਾਲ) ਨੂੰ ਉਸ ਵੇਲੇ ਅਗਵਾ ਕੀਤਾ ਗਿਆ, ਜਦੋਂ ਉਹ ਕਾਲਜ ਤੋਂ ਘਰ ਜਾ ਰਹੀ ਸੀ। ਰੇਣੂ ਨੂੰ ਉਸ ਦੇ ਜਮਾਤੀ ਬਾਬਰ ਅਮਾਨ ਵਲੋਂ ਅਗਵਾ ਕੀਤਾ ਗਿਆ ਹੈ। ਜਦੋਂ ਉਹ ਕਾਫੀ ਸਮੇਂ ਤੱਕ ਘਰ ਵਾਪਸ ਨਹੀਂ ਪਰਤੀ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਿਸ ਕੋਲ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਅਤੇ ਦੱਸਿਆ ਕਿ ਇਸ ਅਗਵਾ ਦੇ ਮਾਮਲੇ ‘ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ. ਟੀ. ਆਈ.)ਦਾ ਇਕ ਮੈਂਬਰ ਮਿਰਜ਼ਾ ਦਿਲਾਵਰ ਬੇਗ਼ ਵੀ ਸ਼ਾਮਿਲ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਬਾਬਰ ਅਮਾਨ ਅਤੇ ਮਿਰਜ਼ਾ ਦਿਲਾਵਰ ਬੇਗ਼ ਵਲੋਂ ਰੇਣੂ ਨੂੰ ਅਗਵਾ ਕਰਨ ਉਪਰੰਤ ਉਸ ਦਾ ਜ਼ਬਰਦਸਤੀ ਧਰਮ ਵੀ ਪਰਿਵਰਤਨ ਕਰਵਾ ਦਿੱਤਾ ਗਿਆ ਹੈ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਲੜਕੀ ਦਾ ਬਾਬਰ ਨਾਲ ਨਿਕਾਹ ਕਰਵਾ ਕੇ ਉਸ ਨੂੰ ਸਿਆਲਕੋਟ ‘ਚ ਉਕਤ ਪੀ. ਟੀ. ਆਈ.ਵਰਕਰ ਦੇ ਘਰ ਰੱਖਿਆ ਗਿਆ ਹੈ। ਜਾਣਕਾਰੀ ਅਨੁਸਾਰ ਪੁਲਿਸ ਨੇ ਕੇਸ ਦਰਜ ਕਰਕੇ ਮੁਲਜ਼ਮ ਬਾਬਰ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
Check Also
ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜੇ ਭਲਕੇ 23 ਨਵੰਬਰ ਨੂੰ
ਆਮ ਆਦਮੀ ਪਾਰਟੀ, ਕਾਂਗਰਸ ਅਤੇ ਭਾਜਪਾ ਵਿਚਾਲੇ ਚੋਣ ਮੁਕਾਬਲਾ ਚੰਡੀਗੜ੍ਹ/ਬਿਊਰੋ ਨਿਊਜ਼ ਪੰਜਾਬ ਦੇ ਚਾਰ ਵਿਧਾਨ …