Breaking News
Home / ਦੁਨੀਆ / ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਦਸਤਾਰਧਾਰੀ ਨੂੰ ਸਟੋਰ ‘ਚ ਜਾਣ ਤੋਂ ਰੋਕਿਆ

ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਦਸਤਾਰਧਾਰੀ ਨੂੰ ਸਟੋਰ ‘ਚ ਜਾਣ ਤੋਂ ਰੋਕਿਆ

ਬ੍ਰਿਸਬੇਨ : ਆਸਟ੍ਰੇਲੀਆ ਦੇ ਸ਼ਹਿਰ ਗੋਲਡ ਕੋਸਟ ਵਿਚ ਇਕ ਸਿੱਖ ਵਿਅਕਤੀ ਨੂੰ ਦਸਤਾਰ ਬੰਨ੍ਹੀ ਹੋਣ ਕਰਕੇ ਬੀਪੀ ਦੇ ਇਕ ਪੈਟਰੋਲ ਪੰਪ ਅੰਦਰ ਜਾਣ ਤੋਂ ਰੋਕਿਆ ਗਿਆ ਅਤੇ ਉਸ ਨੂੰ ਕਿਹਾ ਗਿਆ ਕਿ ਜੇਕਰ ਉਸ ਨੇ ਅੰਦਰ ਜਾਣਾ ਹੈ ਤਾਂ ਉਸ ਨੂੰ ਆਪਣੀ ਦਸਤਾਰ ਉਤਾਰਣੀ ਪਵੇਗੀ। ਉਕਤ ਸਿੱਖ ਵਿਅਕਤੀ ਦਾ ਨਾਂ ਮਨੂੰ ਕਾਲਾ ਹੈ ਜੋ ਕਿ ਇਕ ਪੈਥੋਲੋਜੀ ਕੰਪਨੀ ਵਿਚ ਜਨਰਲ ਮੈਨੇਜਰ ਵਜੋਂ ਕੰਮ ਕਰਦਾ ਹੈ। ਮਨੂੰ ਨੇ ਦੱਸਿਆ ਕਿ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਉਦੋਂ ਦਿੱਤੀ ਗਈ ਜਦੋਂ ਸਟੋਰ ਦਾ ਮੈਨੇਜਰ ਉੱਥੇ ਆਇਆ। ਕਾਮੇ ਨੇ ਇਹ ਕਹਿੰਦੇ ਹੋਏ ਮਾਫ਼ੀ ਮੰਗੀ ਕਿ ਉਸ ਨੇ ਸਿੱਖ ਮਨੂੰ ਕਾਲਾ ਨੂੰ ਗ਼ਲਤ ਸਮਝ ਲਿਆ ਸੀ। ਓਧਰ ਸਰਵਿਸ ਸਟੇਸ਼ਨ ਨੇ ਕਿਹਾ ਕਿ ਉਨ੍ਹਾਂ ਦੇ ਸਟੋਰ ਵਿਚ ਅੰਦਰ ਜਾਣ ਸਮੇਂ ਟੋਪੀ ਆਦਿ ਲੁਹਾਈ ਜਾਂਦੀ ਹੈ ਪ੍ਰੰਤੂ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਤੋਂ ਛੋਟ ਹੈ। ਮਨੂੰ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਰਾਤ ਤਕਰੀਬਨ 9 ਵਜੇ ਦੀ ਹੈ ਜਦੋਂ ਉਸ ਨੇ ਛੋਟੀ ਦਸਤਾਰ ਬੰਨ੍ਹੀ ਹੋਈ ਸੀ ਅਤੇ ਉਹ ਸਰਵਿਸ ਸਟੇਸ਼ਨ ਆਪਣੀ ਧੀ ਲਈ ਦੁੱਧ ਖ਼ਰੀਦਣ ਗਿਆ ਸੀ ਪਰ ਦਸਤਾਰ ਬੰਨ੍ਹੀ ਹੋਣ ਕਰ ਕੇ ਉਸ ਨੂੰ ਸਟੋਰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ॥ ਇਸ ਘਟਨਾ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਜਿਸ ਪਿੱਛੋਂ ਇਸ ‘ਤੇ ਚਰਚਾ ਛਿੜ ਪਈ। ਮਨੂੰ ਨੇ ਕਿਹਾ ਕਿ ਉਹ ਪਿਛਲੇ 10 ਸਾਲ ਤੋਂ ਆਸਟਰੇਲੀਆ ਵਿਚ ਰਹਿ ਰਿਹਾ ਹੈ ਪ੍ਰੰਤੂ ਅਜਿਹੀ ਘਟਨਾ ਪਹਿਲੀ ਵਾਰ ਵਾਪਰੀ ਹੈ।

Check Also

ਪੰਜ ਸਾਲਾਂ ‘ਚ 27 ਲੱਖ ਪਾਕਿਸਤਾਨੀਆਂ ਦੇ ਡੇਟਾ ‘ਚ ਸੰਨ੍ਹ

ਕੌਮੀ ਡੇਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਿਟੀ ਤੋਂ ਡੇਟਾ ਲੀਕ ਹੋਣ ਦਾ ਦਾਅਵਾ ਸੀਨੀਅਰ ਅਧਿਕਾਰੀਆਂ ਖਿਲਾਫ਼ ਕਾਰਵਾਈ …