ਮੁੰਬਈ : ਅਮਰੀਕਾ ਵਿਚ ਰਹਿ ਕੇ ਪੜ੍ਹਾਈ ਕਰਨ ਵਾਲੇ ਕਰੀਬ 1.86 ਲੱਖ ਵਿਦਿਆਰਥੀਆਂ ਦੇ ਭਵਿੱਖ ‘ਤੇ ਉੱਥੋਂ ਦੀ ਨਵੀਂ ਨੀਤੀ ਖ਼ਤਰਾ ਬਣ ਗਈ ਹੈ। ਦਰਅਸਲ ਲਾਗੂ ਹੋਣ ਵਾਲੀ ਇਸ ਨੀਤੀ ਦੇ ਤਹਿਤ ‘ਸਟੂਡੈਂਟ ਸਟੇਟਸ’ ਦਾ ਉਲੰਘਣ ਕਰਨ ਦੇ ਅਗਲੇ ਦਿਨ ਹੀ ਵਿਦਿਆਰਥੀ ਅਤੇ ਨਾਲ ਗਏ ਵਿਅਕਤੀ ਨੂੰ ਗ਼ੈਰ ਕਾਨੂੰਨੀ ਮੰਨਿਆ ਜਾਵੇਗਾ, ਭਾਵੇਂ ਉੱਥੇ ਰੁਕਣ ਦੀ ਮਿਆਦ ਹੀ ਕਿਉਂ ਨਾ ਮੁੱਕੀ ਹੋਵੇ। ਇਸ ਨੀਤੀ ਤਹਿਤ ਜੇਕਰ ਉਲੰਘਣਾ ਦੇ 180 ਦਿਨ ਬਾਅਦ ਵਿਦਿਆਰਥੀ ਅਮਰੀਕਾ ਛੱਡਦਾ ਹੈ ਤਾਂ 3 ਤੋਂ 10 ਸਾਲ ਤੱਕ ਦੇ ਲਈ ਵਾਪਸੀ ‘ਤੇ ਰੋਕ ਲੱਗ ਸਕਦੀ ਹੈ। ਪਹਿਲੇ ਨਿਯਮ ਤਹਿਤ ਗ਼ੈਰ ਕਾਨੂੰਨੀ ਮੌਜੂਦਗੀ ਉਦੋਂ ਕਰਾਰ ਦਿੱਤੀ ਜਾ ਸਕਦੀ ਹੈ ਜਦੋਂ ਉਲੰਘਣਾ ਦਾ ਪਤਾ ਲੱਗਿਆ ਹੋਵੇ ਜਾਂ ਇੰਮੀਗ੍ਰੇਸ਼ਨ ਜੱਜ ਇਸ ਬਾਰੇ ਵਿਚ ਹੁਕਮ ਦੇਵੇ।
ਗ਼ੈਰ ਕਾਨੂੰਨੀ ਮੌਜੂਦਗੀ ਵੀ ਸਿਰਫ਼ ਇਜਾਜ਼ਤ ਤੋਂ ਜ਼ਿਆਦਾ ਸਮੇਂ ਤੱਕ ਰੁਕਣ ‘ਤੇ ਨਹੀਂ ਬਲਕਿ ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਇਸ ਨੀਤੀ ਤਹਿਤ ਜੇਕਰ ‘ਸਟੂਡੈਂਟ ਸਟੇਟਸ’ ਚਲਾ ਜਾਂਦਾ ਹੈ ਤਾਂ ਉਹ ਪੰਜ ਮਹੀਨੇ ਦੇ ਅੰਦਰ ਬਹਾਲੀ ਲਈ ਅਰਜ਼ੀ ਦੇ ਸਕਦਾ ਹੈ। ਅਜਿਹਾ ਕਰਨ ‘ਤੇ ਗ਼ੈਰ ਕਾਨੂੰਨੀ ਮੌਜੂਦਗੀ ਦੇ ਦਿਨਾਂ ਦੀ ਗਿਣਤੀ ਰੁਕ ਜਾਵੇਗੀ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …