ਹਿੰਦੁਸਤਾਨ ਦੀਆਂ ਦੋ ਚੈਰੀਟੇਬਲ ਸੰਸਥਾਵਾਂ ਮਿਲ ਕੇ ਇਕ ਬਹੁਤ ਵੱਡੀ ਸਮਾਜ ਸੇਵਾ ਕਰ ਰਹੀਆਂ ਹਨ। ਭਾਈ ਕਨੱਹੀਆ ਚੈਰੀਟੇਬਲ ਟ੍ਰਸਟ ਅਤੇ ਜਸਟਿਸ ਗੋਪਾਲ ਸਿੰਘ ਚੈਰੀਟੇਬਲ ਟ੍ਰਸਟ ਇਕ ਬਹੁਤ ਆਧੁਨਿਕ ਹੌਸਪਿਟਲ ਬਣਾ ਰਹੀਆਂ ਹਨ ਜੋ ਕਿ ਪੰਜਾਬ ਦੇ ਮਾਲਵੇ ਇਲਾਕੇ ਵਿਚ ਕੈਂਸਰ ਦੀ ਮਹਾਂਮਾਰੀ ਤੋ ਪੀੜਿਤ ਮਰੀਜ਼ਾਂ ਦਾ ਇਲਾਜ ਅਤੇ ਹੋਰ ਬਹੁਤ ਕਿਸਮ ਦੀ ਬੀਮਾਰੀਆਂ ਦਾ ਵੀ ਇਲਾਜ ਕਰੇਗਾ।
ਬਠਿੰਡਾ, ਮਾਨਸਾ, ਮੁਕਤਸਰ, ਸੰਗਰੂਰ ਅਤੇ ਪਟਿਆਲਾ ਜ਼ਿਲ੍ਹਿਆਂ ਵਿਚ ਇਸ ਮਹਾਂਮਾਰੀ ਦਾ ਬਹੁਤ ਭਾਰੀ ਪ੍ਰਭਾਵ ਹੈ। ਇਨ੍ਹਾਂ ਜ਼ਿਲ੍ਹਿਆਂ ਵਿਚ ਕਈ ਪਰਿਵਾਰਾਂ ਦੇ ਫ਼ਾਰਮ ਅਤੇ ਮਕਾਨ ਵਿਕ ਗਏ ਹਨ, ਮੈਡੀਕਲ ਬਿਲ ਦੇਂਦਿਆਂ।ਇਸ ਮਹਾਂਮਾਰੀ ਨਾਲ ਪੀੜਿਤ 100 ਵਿਚੋਂ 71 ਮਰੀਜ਼ ਨਹੀਂ ਬਚਦੇ, ਜਦ ਕਿ ਅਮਰੀਕਾ ਵਿਚ 100 ਵਿਚੋਂ 37 ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ।ਇਸ ਦਾ ਕਾਰਣ ਇਹ ਹੈ ਕਿ ਮਰੀਜ਼ਾਂ ਨੂੰ ਕੇਵਲ ਤੀਜੀ ਯਾ ਚੌਥੀ ਸਟੇਜ ਵਿਚ ਪਹੁੰਚ ਕੇ ਹੀ ਬੀਮਾਰੀ ਦਾ ਪਤਾ ਲਗਦਾ ਹੈ।ਮਰੀਜ਼ਾ ਨੂੰ ਟਰੇਨ ਨੰਬਰ 339 ਤੇ ਬੀਕਾਨੇਰ, ਰਾਜਸਥਾਨ 750 ਕਿਲੋਮੀਟਰ ਦਾ ਦੋ ਤਰਫ਼ਾ ਸਫ਼ਰ ਕਰਕੇ ਇਲਾਜ ਕਰਵਾਣ ਜਾਣਾ ਪੈਂਦਾ ਹੈ।ਜ਼ਮੀਨ ਦੇ ਪਾਣੀ ਵਿਚ 14 ਕਿਸਮਾਂ ਦੀ ਜ਼ਹਿਰੀਲੇ ਪੈਸਟੀਸਾਇਡ, ਯੂਰੇਨਿਅਮ ਅਤੇ ਆਰਸਨਿਕ ਹਨ। ਪੰਜਾਬ ਵਿਚ ਲਗੇ ਪਾਣੀ ਸਾਫ਼ ਕਰਨ ਵਾਲੀਆਂ ਮਸ਼ੀਨਾਂ ਪਾਣੀ ਵਿੱਚੋਂ ਯੂਰੇਨਿਅਮ ਕੱਢ ਹੀ ਨਹੀਂ ਸਕਦੀਆਂ। ਕਈ ਪਰਿਵਾਰਾਂ ਦੇ ਸਾਰੇ ਮੈਂਬਰਾਂ ਨੂੰ ਕੈਂਸਰ ਹੈ। ਭਾਈ ਕਾਹਨ ਸਿੰਘ ਜੀ ਇਹ ਹੌਸਪਿਟਲ 7.25 ਏਕੜ ਵਿਚ ਬਣਾ ਰਹੇ ਹਨ। ਇਸ ਹੌਸਪਿਟਲ ਵਿਚ ਤਕਰੀਬਨ 200 ਬੈਡ ਹੋਵਨਗੇ ਅਤੇ ਕੈਂਸਰ ਅਤੇ ਹਾਰਟ ਦੇ ਇਲਾਵਾ 14 ਹੋਰ ਸਪੈਸ਼ਲਟੀ ਡੀਪਾਰਟਮੈਂਟ ਹੋਵਨਗੇ।ਇਥੇ ਹੀ ਆਧੁਨਿਕ ਆਈ ਸੈਂਟਰ ਹੋਵੇਗਾ ਜਿਥੇ ਸਿਆਣਿਆਂ ਨੂੰ ਅੱਖਾਂ ਵਿਚ ਨਵੇਂ ਲੈਂਜ਼ ਪਾਏ ਜਾਣਗੇ। ਪੇਟ, ਫੇਫੜੇ, ਕਿਡਨੀ, ਛਾਤੀ, ਬਰੇਨ, ਅਤੇ ਜ਼ਨਾਨੀਆਂ ਤੇ ਬੱਚਿਆਂ ਦੀ ਬੀਮਾਰੀਆ ਦਾ ਵੀ ਖਾਸ ਇਲਾਜ ਹੋਵੇਗਾ। ਮਾਹਿਰ ਡਾਕਟਰ ਅਮਰੀਕਾ ਤੋਂ ਵੀ ਸਕਾਈਪ ਰਾਹੀਂ ਮਰੀਜ਼ਾਂ ਦਾ ਮੁਆਇਨਾ ਕਰਕੇ ਅਪਣੀ ਮੈਡੀਕਲ ਰਾਏ ਦੇ ਸਕਣਗੇ ਤੇ ਇਲਾਜ ਦਸ ਸਕਣਗੇ।ਇਸ ਹੌਸਪਿਟਲ ਦੀ ਡਾਇਗਨੌਸਟਿਕ ਲੈਬ ਵਿਚ ਨਵੀਆਂ ਤੋਂ ਨਵੀਆਂ ਮਸ਼ੀਨਾਂ ਲਗਾਈਆਂ ਜਾਵਣਗੀਆਂ ਜੋ ਬੀਮਾਰੀ ਦੀ ਸਹੀ ਜਾਂਚ ਕਰਨਗੀਆਂ। ਸਥਾਨਿਕ ਕਿਸਾਨਾਂ ਨੂੰ ਹੋਰ ਸਹਾਇਤਾ ਦੇਵਣ ਲਈ ਇਸ ਹੌਸਪਿਟਲ ਦੇ ਨਾਲ ਜੁੜਵਾਂ ਨਰਸਿੰਗ ਕਾਲਿਜ ਖੋਲਿਆ ਜਾਏਗਾ ਜਿੱਥੇ ਬੀਬੀਆਂ ਨੂੰ ਤਾਲੀਮ ਦਿਤੀ ਜਾਏਗੀ ਤਾਕੀ ਪਰਿਵਾਰਾਂ ਨੂੰ ਹੋਰ ਰੋਜ਼ਗਾਰ ਦਾ ਸਾਧਨ ਮਿਲ ਸਕੇ।
ਇਸ ਸਾਰੇ ਪ੍ਰਾਜੈਕਟ ਤੇ ਤਕਰੀਬਨ 200 ਕਰੋੜ ਰੁਪਏ ਦਾ ਖਰਚਾ ਹੋਵੇਗਾ। ਕੇਵਲ ਮਸ਼ੀਨਾਂ ਤੇ ਹੀ 35-40 ਕਰੋੜ ਰੁਪਏ ਲਗਣ ਗਾ ਅਨੁਮਾਨ ਹੈ। ਅਸੀ ਜਲਦੀ ਹੀ ਬਿਲਡਿੰਗ ਦੀ ਉਸਾਰੀ ਦੇ ਨਾਲ ਨਾਲ ਹੀ ਇਕ ਕੈਂਸਰ ਸਕਰੀਨਿੰਗ ਬਸ ਤੇ ਐਂਬੁਲੈਂਸ ਖਰੀਦਣਾ ਚਾਹੁਂਦੇ ਹਾਂ ਅਤੇ ਡਾਇਗਨੌਸਟਿਕ ਲੈਬ੍ਰਟੋਰੀ ਦੀ ਸ਼ੁਰੁਆਤ ਕਰਨਾ ਚਾਹੁਂਦੇ ਹਾਂ ਤਾਕੀ ਬੀਮਾਰੀਆਂ ਦੀ ਜਲਦੀ ਜਾਂਚ ਹੋ ਸਕੇ ਤੇ ਕਈ ਮਰੀਜ਼ਾਂ ਦੀ ਜਾਨ ਬਚਾਈ ਜਾ ਸਕੇ। ਇਸ ਵਕਤ ਤੱਕ ਸਾਨੂ ਸਰਕਾਰ ਕੋਲੋ ਬਹੁਤ ਸਾਰੀਆਂ ਮਨਜ਼ੂਰੀਆਂ ਮਿਲ ਚੁਕੀਆਂ ਹਨ ਅਤੇ ਉਸਾਰੀ ਦਾ ਕੱਮ ਬੇਸਮੈਂਟ ਦੀ ਖੁਦਾਈ ਤੋਂ ਸ਼ੁਰੂ ਕਰ ਦਿੱਤਾ ਗਇਆ ਹੈ।
ਇਸ ਪ੍ਰਾਜੈਕਟ ਵਿਚ ਬਿਜਲੀ ਦਾ ਖਰਚਾ ਬਚਾਣ ਲਈ ਵੱਧ ਤੋਂ ਵੱਧ ਸੋਲਰ ੲੈਨਰਜੀ ਦਾ ਇਸਤੇਮਾਲ ਕੀਤਾ ਜਾਏਗਾ। ਬਰਸਾਤ ਦਾ ਪਾਣੀ ਅਤੇ ਗ੍ਰੇ ਵਾਟਰ ਦੀ ਬਚਤ ਕਰਕੇ ਲੈਂਡਸਕੇਪਿੰਗ ਲਈ ਇਸਤੇਮਾਲ ਕੀਤਾ ਜਾਏਗਾ।
ਇਸ ਸੰਸਥਾ ਦੇ ਚੇਅਰਮੈਨ ਭਾਈ ਕਾਹਨ ਸਿੰਘ ਜੀ ਹਨ, ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵਰੋਸਾਏ ਹੋਏ ਭਾਈ ਕਨੱਹੀਆ ਜੀ ਜੋ ‘ਨਾ ਕੋ ਬੈਰੀ ਨਹੀਂ ਬੇਗਾਨਾ’ ਦੇ ਉਪਦੇਸ਼ ਨੂੰ ਕਮਾਵਣ ਵਾਲੀ ਭਾਈ ਕਨੱਹੀਆ ਜਿ ਦੀ ਸਮਪਰਦਾ ਵਿਚ ਤੇਰਵੀ ਥਾਂ ਸੇਵਾ ਕਮਾ ਰਹੇ ਹਨ, ਕਈ ਸਾਲਾਂ ਤੋਂ ਗਰੀਬਾਂ ਦਾ ਫ਼ਰੀ ਇਲਾਜ, ਫ਼ਰੀ ਕੈਂਸਰ ਅਤੇ ਹੈਪਾਟਾਈਟਿਸ ਸਕਰੀਨਿੰਗ ਕੈਂਪ, ਅਤੇ ਵਿੱਦਿਆ ਦੇ ਖੇਤਰ ਵਿਚ ਗਰੀਬ ਬਚਿੱਆਂ ਦੀ ਫ਼ੀਸਾਂ ਮਾਫ਼ ਕਰਕੇ, ਫ਼ਰੀ ਗੁਰਮੱਤ ਵਿੱਦਿਆ ਦੀ ਸਿਖਲਾਈ ਕਰਾ ਕੇ, ਸੇਵਾਵਾਂ ਕਰ ਰਹੇ ਹਨ।
ਭਾਈ ਕਾਹਨ ਸਿੰਘ ਜੀ ਸੇਵਾ ਅਸਥਾਨ ‘ਟਿਕਾਣਾ ਭਾਈ ਜਗਤਾ’, ਗੋਨਿਆਣਾ ਮੰਡੀ ਵਿਖੇ ਗਰਲਜ਼ ਕਾਲਿਜ, ਹਾਇਅਰ ਸੈਕੈਡਰੀ ਸਕੂਲ, ਹੋਰ ਇੰਗਲਿਸ਼ ਮੀਡਿਅਮ ਸਕੂਲ, ਅਬਹੋਰ ਵਿਖੇ ਭਾਈ ਕਨੱਹੀਆ ਹੋਮਿਅੋਪੈਥਿਕ ਕਾਲਿਜ ਤੇ ਇੰਜਿਨੀਅਰਇੰਗ ਕਾਲਿਜ ਅਤੇ ਗੁਰਮੱਤ ਵਿਦਿਆਲਾ ਵੀ ਚਲਾ ਰਹੇ ਹਨ ਅਤੇ ਕਈ ਹੋਰ ਸੰਸਥਾਵਾਂ ਦੇ ਮੁਖ ਸਰਪਰਸਤ ਹਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …