ਪ੍ਰਸਤਾਵਿਤ ਨਵੇਂ ਕਾਨੂੰਨ ਨਾਲ ਸੀਨੀਅਰਜ਼ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇਗਾ
ਬਰੈਂਪਟਨ : ਜੂਨ 2016 ਨੂੰ ਓਨਟਾਰੀਓ ਵਿਚ ਸੀਨੀਅਰਜ਼ ਮੰਥ ਦੀ 32ਵੀਂ ਵਰ੍ਹੇਗੰਢ ਦੇ ਤੌਰ ‘ਤੇ ਮਨਾਇਆ ਗਿਆ ਅਤੇ ਇਸ ਮੌਕੇ ‘ਤੇ ਸੀਨੀਅਰਜ਼ ਨੂੰ ਪੂਰੇ ਰਾਜ ਵਿਚ ਆਪਣੇ-ਆਪਣੇ ਭਾਈਚਾਰੇ ਦੇ ਨਾਲ ਇਕ ਦਿਨ ਬਿਤਾਉਣ ਦਾ ਮੌਕਾ ਮਿਲਿਆ ਅਤੇ ਉਹਨਾਂ ਨੂੰ ਪੂਰਾ ਸਨਮਾਨ ਵੀ ਦਿੱਤਾ ਗਿਆ। ਸੀਨੀਅਰਜ਼ ਮੰਥ ਦੇ ਦੌਰਾਨ ਸੀਨੀਅਰਾਂ ਦੀਆਂ ਸਰਗਰਮੀਆਂ, ਉਹਨਾਂ ਦੀ ਸ਼ਮੂਲੀਅਤ ਅਤੇ ਲਰਨਿੰਗ ‘ਤੇ ਧਿਆਨ ਕੇਂਦਰਿਤ ਕੀਤਾ ਜਾਂਦਾ ਹੈ। ਇਸ ਦੇ ਨਾਲ-ਨਾਲ ਉਹਨਾਂ ਦੀਆਂ ਜ਼ਰੂਰਤਾਂ ਨੂੰ ਵੀ ਸਮਝਿਆ ਜਾਂਦਾ ਹੈ। ਸੀਨੀਅਰਜ਼ ਦੀ ਮੱਦਦ ਲਈ ਸੈਂਟਰਾਂ ਵਿਚ ਹਰ ਤਰ੍ਹਾਂ ਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਸੀ ਅਤੇ ਉਹਨਾਂ ਨੂੰ ਸਰਗਰਮ ਰਹਿਣ ਅਤੇ ਚੰਗੀ ਸਿਹਤ ਪ੍ਰਾਪਤ ਕਰਨ ਵਿਚ ਮੱਦਦ ਪ੍ਰਕਿਰਿਆਵਾਂ ਨੂੰ ਅਪਣਾਇਆ ਗਿਆ ਹੈ। ਇਸਦੇ ਨਾਲ ਹੀ ਸਰਕਾਰ ਇਕ ਨਵਾਂ ਪ੍ਰਸਤਾਵ ਵੀ ਲੈ ਕੇ ਆ ਰਹੀ ਹੈ ਤਾਂ ਕਿ ਐਲਡਰਲੀ ਪਰਸੰਸ ਸੈਂਟਰ ਪ੍ਰੋਗਰਾਮ ਨੂੰ ਇਕ ਨਵਾਂ ਨਾਮ ਸੀਨੀਅਰਜ਼ ਐਕਟਿਵ ਲਿਵਿੰਗ ਸੈਂਟਰਸ ਪ੍ਰੋਗਰਾਮ ਦਿੱਤਾ ਜਾ ਸਕੇ ਜੋ ਕਿ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਹ ਸੀਨੀਅਰਾਂ ਨੂੰ ਸਿਹਤਮੰਦ ਬਣਾਏਗਾ। ਪ੍ਰੋਗਰਾਮ ਨੂੰ ਵਧੇਰੇ ਲਚਕਤਾ ਪ੍ਰਦਾਨ ਕਰਦੇ ਹੋਏ ਸਥਾਨਕ ਸੀਨੀਅਰਜ਼ ਦੀਆਂ ਜ਼ਰੂਰਤਾਂ ਨੂੰ ਤੇਜ਼ੀ ਨਾਲ ਰਿਸਪੌਂਸ ਦਿੱਤਾ ਜਾਵੇਗਾ ਅਤੇ ਉਹਨਾਂ ਨੂੰ ਲਾਲਫੀਤਾਸ਼ਾਹੀ ਵਿਚ ਉਲਝਾਇਆ ਨਹੀਂ ਜਾਵੇਗਾ। ਉਥੇ ਸਿਟੀ ਕਾਊਂਸਲਾਂ ਦੇ ਨਾਲ ਤਾਲਮੇਲ ਸਹਿਤ ਸਥਾਨਕ ਕਮਿਊਨਿਟੀ ਸੰਗਠਨਾਂ ਅਤੇ ਫਸਟ ਨੇਸ਼ਨਜ਼ ਕਮਿਊਨਿਟੀ ਨੂੰ ਨਾਲ ਜੋੜਿਆ ਜਾਵੇਗਾ। ਨਵੀਂ ਜਗ੍ਹਾ ‘ਤੇ ਈਪੀਸੀ ਹੋਣਗੇ ਤਾਂ ਕਿ ਜ਼ਰੂਰਤਮੰਦ ਸੀਨੀਅਰਜ਼ ਨੂੰ ਸਿਹਤ, ਸੋਸ਼ਲ ਅਤੇ ਕਲਚਰਲ ਸਰਵਿਸਜ਼ ਪ੍ਰਦਾਨ ਕੀਤੀ ਜਾ ਸਕੇ। ਭਵਿੱਖ ਵਿਚ ਨਿਵੇਸ਼ ਲਈ ਭਵਿੱਖ ਦੇ ਨਿਵੇਸ਼ ਅਤੇ ਇਨੋਵੇਸ਼ਨ ‘ਤੇ ਵੀ ਧਿਆਨ ਦਿੱਤਾ ਜਾਵੇਗਾ। ਫੰਡਿੰਗ ਨੂੰ ਵੀ ਵਧਾਇਆ ਜਾਵੇਗਾ।
Check Also
ਆਸਟਰੇਲੀਆ ’ਚ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਪ੍ਰਤੀਨਿਧੀ ਸਦਨ ਨੇ ਬਿੱਲ ਕੀਤਾ ਪਾਸ ਮੈਲਬਰਨ/ਬਿਊਰੋ ਨਿਊਜ਼ ਆਸਟਰੇਲੀਆ ਦੇ ਪ੍ਰਤੀਨਿਧੀ ਸਦਨ ਨੇ ਇਕ ਬਿੱਲ …