Breaking News
Home / ਦੁਨੀਆ / ਭਾਰਤੀ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ

ਭਾਰਤੀ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ

ਐਚ-1 ਬੀ ਵੀਜ਼ਾ ਪ੍ਰਕਿਰਿਆ ਸ਼ੁਰੂ ਕਰਨ ਲਈ ਹਰੀ ਝੰਡੀ
ਅਪ੍ਰੈਲ, 2017 ‘ਚ ਵੱਧ ਅਰਜ਼ੀਆਂ ਆਉਣ ‘ਤੇ ਲਾਈ ਸੀ ਰੋਕ
ਵਾਸ਼ਿੰਗਟਨ : ਐਚ-1 ਬੀ ਵੀਜ਼ੇ ਨੂੰ ਲੈ ਕੇ ਚਿੰਤਾ ਦੇ ਦੌਰ ਵਿਚੋਂ ਲੰਘ ਰਹੀਆਂ ਭਾਰਤ ਦੀਆਂ ਆਈ.ਟੀ. ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਅਮਰੀਕਾ ਨੇ ਸਾਰੀਆਂ ਸ਼੍ਰੇਣੀਆਂ ਵਿਚ ਐਚ-1 ਬੀ ਵੀਜ਼ੇ ਲਈ ਪ੍ਰੋਸੈਸਿੰਗ ਫਿਰ ਸ਼ੁਰੂ ਕਰ ਦਿੱਤੀ ਹੈ। ਇਸ ਸਰਵਿਸ ਨੂੰ ਅਪ੍ਰੈਲ 2017 ਵਿਚ ਜ਼ਿਆਦਾ ਗਿਣਤੀ ਵਿਚ ਅਰਜ਼ੀਆਂ ਆਉਣ ਤੋਂ ਬਾਅਦ ਰੋਕ ਦਿੱਤਾ ਗਿਆ ਸੀ ਅਤੇ ਉਦੋਂ ਤੋਂ ਹੀ ਆਈਟੀ ਕੰਪਨੀਆਂ ਵਿਚ ਚਿੰਤਾ ਵਧ ਗਈ ਸੀ। ਦੱਸਣਯੋਗ ਹੈ ਕਿ ਐਚ-1 ਬੀ ਵੀਜ਼ਾ ਇਕ ਨਾਨ ਇਮੀਗਰਾਂਟ ਵੀਜ਼ਾ ਹੈ ਜੋ ਕੰਪਨੀਆਂ ਨੂੰ ਵਿਦੇਸ਼ੀ ਕਰਮਚਾਰੀਆਂ ਦੀ ਭਰਤੀ ਕਰਨ ਦੀ ਆਗਿਆ ਦਿੰਦਾ ਹੈ। ਇਨ੍ਹਾਂ ਵਿਚ ਸਭ ਤੋਂ ਜ਼ਿਆਦਾ ਆਈ.ਟੀ. ਕੰਪਨੀਆਂ ਹੁੰਦੀਆਂ ਹਨ। ਇਸ ਪ੍ਰਕਿਰਿਆ ਨੂੰ ਫਿਰ ਤੋਂ ਸੋਮਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰੀਮੀਅਮ ਪ੍ਰੋਸੈਸਿੰਗ ਦੇ ਤਹਿਤ ਆਈਆਂ ਅਰਜ਼ੀਆਂ ਦਾ 15 ਦਿਨਾਂ ‘ਚ ਨਿਪਟਾਰਾ ਕਰ ਦਿੱਤਾ ਜਾਂਦਾ ਹੈ ਤਾਂ 15 ਦਿਨ ਤੋਂ ਬਾਅਦ ਇਸਦੇ ਲਈ ਭਰੀ ਗਈ ਫੀਸ ਵਾਪਸ ਮੋੜ ਦਿੱਤੀ ਜਾਂਦੀ ਹੈ। ਹਾਲਾਂਕਿ ਅਰਜ਼ੀ ਨੂੰ ਤੇਜ਼ੀ ਨਾਲ ਨਿਪਟਾਉਣ ਦਾ ਕੰਮ ਜਾਰੀ ਰਹਿੰਦਾ ਹੈ।
65000 ਵੀਜ਼ੇ ਹੋਣਗੇ ਪ੍ਰੋਸੈਸ ‘ਚ : ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗਰੇਸ਼ਨ ਸਰਵਿਸਿਜ਼ (ਯੂਐਸਸੀਆਈਐਸ) ਵਲੋਂ ਜਾਰੀ ਬਿਆਨ ਮੁਤਾਬਕ ਵਿੱਤੀ ਸਾਲ 2018 ਲਈ ਐਚ-1 ਬੀ ਵੀਜ਼ਾ ਅਰਜ਼ੀਆਂ ਦੀ ਪ੍ਰੀਮੀਅਮ ਪ੍ਰੋਸੈਸਿੰਗ ਨੂੰ ਸ਼ੁਰੂ ਕਰ ਦਿੱਤਾ ਹੈ। ਇਸ ਸਾਲ ਲਈ ਅਰਜ਼ੀਆਂ ਦੀ ਹੱਦ 65,000 ਵੀਜ਼ਿਆਂ ਦੀ ਰੱਖੀ ਗਈ ਹੈ। ਪ੍ਰੀਮੀਅਮ ਪ੍ਰੋਸੈੰਿਗ ਦਾ ਕੰਮ ਸਲਾਨਾ ਤੌਰ ‘ਤੇ 20,000 ਹੋਰ ਅਰਜ਼ੀਆਂ ਲਈ ਵੀ ਸ਼ੁਰੂ ਕੀਤਾ ਗਿਆ ਹੈ।
ਭਾਰਤੀ ਆਈਟੀ ਪ੍ਰੋਫੈਸ਼ਨਲਜ਼ ਪਹਿਲੀ ਪਸੰਦ
ਐਚ-1 ਬੀ ਵੀਜ਼ਾ ਇਕ ਨਾਨ ਇਮੀਗਰਾਂਟ ਵੀਜ਼ਾ ਹੈ ਜੋ ਅਮਰੀਕੀ ਕੰਪਨੀਆਂ ਨੂੰ ਮੁਹਾਰਾਤ ਵਾਲੇ ਪੇਸ਼ਿਆਂ ਵਿਚ ਵਿਦੇਸ਼ੀ ਕਰਮਚਾਰੀਆਂ ਨੂੰ ਤਾਇਨਾਤ ਕਰਨ ਦੀ ਆਗਿਆ ਦਿੰਦਾ ਹੈ। ਹਰ ਸਾਲ ਹਜ਼ਾਰਾਂ ਕਰਮਚਾਰੀਆਂ ਨੂੰ ਤਾਇਨਾਤ ਕਰਨ ਲਈ ਆਈਟੀ ਕੰਪਨੀਆਂ ਇਸ ਵੀਜ਼ੇ ‘ਤੇ ਨਿਰਭਰ ਰਹਿੰਦੀਆਂ ਹਨ।
ਅਮਰੀਕਾ ‘ਚ ਰਹਿੰਦੇ ਹਨ 40 ਲੱਖ ਭਾਰਤੀ
ਕਰੀਬ 40 ਲੱਖ ਭਾਰਤੀ-ਅਮਰੀਕੀ ਅਮਰੀਕਾ ਵਿਚ ਰਹਿ ਰਹੇ ਹਨ ਅਤੇ 7,00,000 ਅਮਰੀਕੀ ਨਾਗਰਿਕ ਭਾਰਤ ਵਿਚ ਰਹਿੰਦੇ ਹਨ। ਪਿਛਲੇ ਸਾਲ ਅਮਰੀਕੀ ਸਰਕਾਰ ਨੇ ਕਰੀਬ 10 ਲੱਖ ਵੀਜ਼ੇ ਭਾਰਤੀ ਨਾਗਰਿਕਾਂ ਨੂੰ ਜਾਰੀ ਕੀਤੇ ਅਤੇ 17 ਲੱਖ ਭਾਰਤੀ ਨਾਗਰਿਕਾਂ ਦੀ ਅਮਰੀਕਾ ਯਾਤਰਾ ਨੂੰ ਸਫਲ ਬਣਾਇਆ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …