4.3 C
Toronto
Friday, November 7, 2025
spot_img
Homeਦੁਨੀਆਪੰਜਾਬੀ ਨੌਜਵਾਨ ਦਾ ਸਰੀ 'ਚ ਕਤਲ

ਪੰਜਾਬੀ ਨੌਜਵਾਨ ਦਾ ਸਰੀ ‘ਚ ਕਤਲ

ਵੈਨਕੂਵਰ : ਥੋੜ੍ਹੇ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਫਿਰ ਸਰੀ ਵਿਚ ਇਕ ਪੰਜਾਬੀ ਨੌਜਵਾਨ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਡੈਲਟਾ ਦਾ ਰਹਿਣ ਵਾਲਾ ਪਰਦੀਪ ਸਿੰਘ ਬਰਾੜ (23) ਦੋਸਤ ਕੋਲ ਆਇਆ ਹੋਇਆ ਸੀ ਤਾਂ ਦੋ ਕਾਰਾਂ ‘ਤੇ ਸਵਾਰ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਦਾਗ਼ੀਆਂ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਿਥੇ ਉਹ ਜ਼ਖ਼ਮਾਂ ਦੀ ਤਾਬ ਨਾ ਝਲਦੇ ਹੋਏ ਦਮ ਤੋੜ ਗਿਆ। ਪੁਲਿਸ ਨੂੰ ਉਸ ‘ਤੇ ઠ2015 ਵਿਚ ਹੋਈਆਂ ઠਗੋਲੀਬਾਰੀ ਦੀਆਂ ਕਈ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਸ਼ੱਕ ਸੀ। ਪੁਲਿਸ ਬੁਲਾਰੇ ਫਰੈਂਕ ਜੰਗ ਨੇ ਦੱਸਿਆ ਕਿ ਸਰੀ ਦੇ ਨਿਊਟਨ ਖੇਤਰ ਵਿਚ 65 ਐਵੇਨਿਊ ਕੋਲ ਇਕ ਘਰ ਦੇ ਬਾਹਰ ਕਈ ਗੋਲੀਆਂ ਚੱਲਣ ਦੀ ਸੂਚਨਾ ਮਗਰੋਂ ਪੁਲਿਸ ਉਥੇ ਪਹੁੰਚੀ ਤਾਂ ਪਰਦੀਪ ਗੰਭੀਰ ਜ਼ਖ਼ਮੀ ਹਾਲਤ ਵਿਚ ਉਥੇ ਮਿਲਿਆ।

RELATED ARTICLES
POPULAR POSTS