ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਨੇ ਅਮਰੀਕਾ ਨਾਲ ਇੱਕ ਵੱਡੇ ਸਮਝੌਤੇ ‘ਤੇ ਦਸਤਖ਼ਤ ਕੀਤੇ ਜਿਸ ਤਹਿਤ ਵਿਦੇਸ਼ੀ ਫੌਜੀ ਵਿਕਰੀ ਮਾਰਗ ਰਾਹੀਂ ਅਮਰੀਕੀ ਰੱਖਿਆ ਖੇਤਰ ਦੀ ਅਹਿਮ ਕੰਪਨੀ ‘ਜਨਰਲ ਲੌਜਿਸਟਿਕ’ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੇ 31 ਪ੍ਰੀਡੇਟਰ ਡਰੋਨ ਖਰੀਦੇ ਜਾਣਗੇ। ਇਸ ਦੀ ਲਾਗਤ ਤਕਰੀਬਨ ਚਾਰ ਅਰਬ ਡਾਲਰ ਹੋਵੇਗੀ। ਇਸ ਦਾ ਮਕਸਦ ਚੀਨ ਨਾਲ ਵਿਵਾਦਤ ਸਰਹੱਦਾਂ ‘ਤੇ ਭਾਰਤੀ ਸੈਨਾ ਦੀ ਜੰਗੀ ਸਮਰੱਥਾ ਵਧਾਉਣਾ ਹੈ। ਕੌਮੀ ਰਾਜਧਾਨੀ ‘ਚ ਭਾਰਤ ਦੇ ਸਿਖਰਲੇ ਰੱਖਿਆ ਤੇ ਰਣਨੀਤਕ ਅਧਿਕਾਰੀਆਂ ਦੀ ਹਾਜ਼ਰੀ ‘ਚ ਸਮਝੌਤੇ ‘ਤੇ ਦਸਤਖ਼ਤ ਕੀਤੇ ਗਏ ਜੋ ਦੋਵਾਂ ਮੁਲਕਾਂ ਵਿਚਾਲੇ ਫੌਜੀ ਸਬੰਧਾਂ ‘ਚ ਵਾਧੇ ਦਾ ਪ੍ਰਤੀਕ ਹੈ। ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡਰੋਨ ਖਰੀਦ ਦੇ ਇਸ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਗਿਆ ਹੈ।
Check Also
ਐਨਡੀਪੀ ਪਾਰਟੀ ਆਗੂ ਜਗਮੀਤ ਸਿੰਘ ਫੈਡਰਲ ਚੋਣ ਹਾਰੇ
ਹਾਰ ਉਪਰੰਤ ਪਾਰਟੀ ਲੀਡਰਸ਼ਿਪ ਤੋਂ ਦਿੱਤਾ ਅਸਤੀਫ਼ਾ ਕੈਲਗਰੀ/ਬਿਊਰੋ ਨਿਊਜ਼ : ਕੈਨੇਡਾ ’ਚ ਹੋਈਆਂ ਆਮ ਚੋਣਾਂ …