0.5 C
Toronto
Wednesday, January 7, 2026
spot_img
Homeਦੁਨੀਆਪਾਕਿ ਮੌਤ ਦਾ ਖੂਹ, ਭਾਰਤ ਪਹੁੰਚ ਕੇ ਬੋਲੀ ਉਜ਼ਮਾ

ਪਾਕਿ ਮੌਤ ਦਾ ਖੂਹ, ਭਾਰਤ ਪਹੁੰਚ ਕੇ ਬੋਲੀ ਉਜ਼ਮਾ

ਨਵੀਂ ਦਿੱਲੀ : ਜ਼ਬਰਦਸਤੀ ਨਿਕਾਹ ਤੋਂ ਬਾਅਦ ਪਾਕਿਸਤਾਨ ‘ਚ ਫਸੀ ਦਿੱਲੀ ਦੀ ਲੜਕੀ ਉਜ਼ਮਾ ਆਖਰਕਾਰ ਵੀਰਵਾਰ ਨੂੰ ਭਾਰਤ ਪਹੁੰਚ ਗਈ ਹੈ। ਵਾਹਗਾ ਬਾਰਡਰ ‘ਤੇ ਭਾਰਤ ਦੀ ਸੀਮਾ ਵਿਚ ਕਦਮ ਰੱਖਦਿਆਂ ਹੀ ਉਜ਼ਮਾ ਨੇ ਭਾਰਤ ਦੀ ਜ਼ਮੀਨ ਨੂੰ ਚੁੰਮਿਆ ਤੇ ਮਿੱਟੀ ਮੱਥੇ ਨਾਲ ਲਗਾਈ। ਭਾਰਤ ਦੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਖੁਦ ਉਜ਼ਮਾ ਨੂੰ ਮਿਲਣ ਲਈ ਪਹੁੰਚੇ। ਸੁਸ਼ਮਾ ਨੇ ਕਿਹਾ ਕਿ ਭਾਰਤ ਦੀ ਬੇਟੀ ਦਾ ਘਰ ‘ਚ ਸਵਾਗਤ ਹੈ। ਸੁਸ਼ਮਾ ਨੇ ਇਕ ਪ੍ਰੈਸ ਕਾਨਫਰੰਸ ਵੀ ਕੀਤੀ, ਜਿਸ ‘ਚ ਉਜ਼ਮਾ ਤੇ ਉਸਦੀ ਮੱਦਦ ਕਰਨ ਵਾਲੇ ਭਾਰਤੀ ਹਾਈ ਕਮਿਸ਼ਨ ਦੇ ਅਫਸਰ ਜੇਪੀ ਸਿੰਘ ਵੀ ਹਾਜ਼ਰ ਸਨ। ਉਜ਼ਮਾ ਨੇ ਇਸ ਮੌਕੇ ਕਿਹਾ ਕਿ ਪਾਕਿ ਮੌਤ ਦਾ ਖੂਹ ਹੈ। ਉਜ਼ਮਾ ਨੇ ਸੁਸ਼ਮਾ ਸਵਰਾਜ ਦਾ ਧੰਨਵਾਦ ਵੀ ਕੀਤਾ।

RELATED ARTICLES
POPULAR POSTS