ਪੁਲਿਸ ਨੇ ਨਸਲੀ ਹਮਲੇ ਤੋਂ ਕੀਤਾ ਇਨਕਾਰ
ਸੈਨ ਫਰਾਂਸਿਸਕੋ/ਬਿਊਰੋ ਨਿਊਜ਼
ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿਚ 70 ਸਾਲਾ ਬਜ਼ੁਰਗ ਸਿੱਖ ਵਿਅਕਤੀ ‘ਤੇ ਲੁਟੇਰਿਆਂ ਨੇ ਹਮਲਾ ਕੀਤਾ ਹੈ। ਉਹ ਆਪਣੀ ਪਤਨੀ ਨਾਲ ਪੈਦਲ ਜਾ ਰਹੇ ਸਨ। ਹਮਲਾ ਕਰਨ ਵਾਲੇ ਦੋ ਲੁਟੇਰੇ ਹਥਿਆਰਬੰਦ ਸਨ। ਉਨ੍ਹਾਂ ਵਿਚੋਂ ਇੱਕ ਨੇ ਬਜ਼ੁਰਗ ‘ਤੇ ਚਾਕੂ ਨਾਲ ਹਮਲਾ ਕੀਤਾ। ਹਮਲੇ ਤੋਂ ਬਾਅਦ ਬਜ਼ੁਰਗ ਧਰਤੀ ‘ਤੇ ਡਿੱਗ ਪਏ ਤੇ ਉਨ੍ਹਾਂ ਦੇ ਸਰੀਰ ਵਿਚੋਂ ਖੂਨ ਵਗਣ ਲੱਗਾ। ઠ ઠ
ਪੁਲਿਸ ਨੇ ਕਿਹਾ ਹੈ ਕਿ ਇਹ ਕੋਈ ਨਸਲੀ ਨਫ਼ਰਤ ਦਾ ਕੇਸ ਨਹੀਂ ਤੇ ਇਸ ਨੂੰ ਇੱਕ ਲੁੱਟ ਖੋਹ ਦੀ ਘਟਨਾ ਵਜੋਂ ਦੇਖਿਆ ਜਾ ਰਿਹਾ ਹੈ। ਇਹ ਬਜ਼ੁਰਜ ਜੋੜਾ ਰਾਤ ਸਮੇਂ ਸੈਰ ਕਰ ਰਿਹਾ ਸੀ। ਫਰਿਜ਼ਨੋ ਪੁਲਿਸ ਨੇ ਕਿਹਾ ਹੈ ਕਿ ਇੱਕ ਲੁਟੇਰੇ ਨੇ ਚਾਕੂ ਦੀ ਨੋਕ ‘ਤੇ ਬਜ਼ੁਰਗ ਤੋਂ ਪੈਸੇ ਤੇ ਮੋਬਾਈਲ ਮੰਗਿਆ। ਬਜ਼ੁਰਗ ਕੋਲ ਪੈਸੇ ਤਾਂ ਨਹੀਂ ਸਨ ਪਰ ਉਨ੍ਹਾਂ ਆਪਣਾ ਮੋਬਾਈਲ ਲੁਟੇਰੇ ਨੂੂੰ ਸੌਂਪ ਦਿੱਤਾ। ઠ ઠ
ਪੁਲਿਸ ਮੁਤਾਬਕ ਇਹ ਆਮ ਲੁਟੇਰਿਆਂ ਦੀ ਤਰ੍ਹਾਂ ਨੌਜਵਾਨ ਸਨ ਤੇ ਉਨ੍ਹਾਂ ਬਜ਼ੁਰਗ ਨਾਲ ਲੁਟੇਰਿਆਂ ਵਾਲਾ ਰਵੱਈਆ ਹੀ ਅਪਣਾਇਆ ਤੇ ਕੋਈ ਨਸਲੀ ਟਿੱਪਣੀ ਵਗੈਰਾ ਨਹੀਂ ਕੀਤੀ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵਿਚ ਸਿੱਖਾਂ ‘ਤੇ ਕਈ ਨਸਲੀ ਹਮਲੇ ਹੋ ਚੁੱਕੇ ਤੇ ਸਰਕਾਰ ਦੀ ਸਖ਼ਤੀ ਦੇ ਬਾਵਜੂਦ ਇਹ ਹਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …