4 C
Toronto
Wednesday, January 14, 2026
spot_img
Homeਦੁਨੀਆਅਮਰੀਕਾ 'ਚ ਗੁਆਚਿਆ ਬਟੂਆ ਮਾਲਕ ਨੂੰ ਬਟਾਲਾ ਵਿੱਚ ਮਿਲਿਆ

ਅਮਰੀਕਾ ‘ਚ ਗੁਆਚਿਆ ਬਟੂਆ ਮਾਲਕ ਨੂੰ ਬਟਾਲਾ ਵਿੱਚ ਮਿਲਿਆ

ਲੱਭਣ ਵਾਲੇ ਨੇ ਬਟੂਆ ਲਾਸ ਏਂਜਲਸ ਦੇ ਗੁਰਦੁਆਰੇ ਨੂੰ ਸੌਂਪਿਆ; ਗ੍ਰੰਥੀ ਸਿੰਘ ਨੇ ਕਈ ਕੋਸ਼ਿਸ਼ਾਂ ਮਗਰੋਂ ਮਾਲਕ ਲੱਭਿਆ
ਬਟਾਲਾ/ਬਿਊਰੋ ਨਿਊਜ਼ : ਬਟਾਲਾ ਦੇ ਇਕ ਡਾਕਟਰ ਦਾ ਅਮਰੀਕਾ ‘ਚ ਗੁਆਚਿਆ ਬਟੂਆ ਅੱਠ ਮਹੀਨਿਆਂ ਮਗਰੋਂ ਵਾਪਸ ਮਿਲ ਗਿਆ ਹੈ। ਡਾ. ਸਤਨਾਮ ਸਿੰਘ ਨਿੱਝਰ ਕਰੀਬ 8 ਮਹੀਨੇ ਪਹਿਲਾਂ ਅਮਰੀਕਾ ਗਏ ਸਨ ਜਿੱਥੇ ਉਨ੍ਹਾਂ ਦਾ ਬਟੂਆ ਗੁੰਮ ਹੋ ਗਿਆ ਸੀ। ਐਤਵਾਰ ਨੂੰ ਇਕ ਵਿਅਕਤੀ ਉਨ੍ਹਾਂ ਦੀ ਬਟਾਲਾ ਸਥਿਤ ਰਿਹਾਇਸ਼ ‘ਤੇ ਬਟੂਆ ਦੇਣ ਲਈ ਪਹੁੰਚ ਗਿਆ ਜਿਸ ਵਿਚ 40 ਹਜ਼ਾਰ ਰੁਪਏ ਤੇ ਕਈ ਅਹਿਮ ਦਸਤਾਵੇਜ਼ ਸਨ। ਸਾਰਾ ਕੁਝ ਡਾ. ਨਿੱਝਰ ਨੂੰ ਉਸੇ ਤਰ੍ਹਾਂ ਮਿਲ ਗਿਆ ਹੈ।
ਦੱਸਣਯੋਗ ਹੈ ਕਿ ਫਰਵਰੀ ‘ਚ ਡਾ. ਸਤਨਾਮ ਆਪਣੀ ਬੇਟੀ ਕੋਲ ਲਾਸ ਏਂਜਲਸ ਗਏ ਸਨ ਤੇ ਸਵੇਰ ਦੀ ਸੈਰ ਦੌਰਾਨ ਬਟੂਆ ਗੁਆ ਬੈਠੇ। ਉਨ੍ਹਾਂ ਦੇ ਪਰਿਵਾਰ ਨੇ ਪੂਰਾ ਇਲਾਕਾ ਛਾਣਿਆ ਪਰ ਬਟੂਆ ਨਹੀਂ ਮਿਲ ਸਕਿਆ। ਮਗਰੋਂ ਡਾ. ਨਿੱਝਰ ਵਾਪਸ ਭਾਰਤ ਆ ਗਏ ਤੇ ਉਨ੍ਹਾਂ ਨਵੇਂ ਦਸਤਾਵੇਜ਼ ਬਣਾ ਲਏ। ਹਾਲਾਂਕਿ ਦਸਤਾਵੇਜ਼ ਗੁਆਚਣ ਤੇ ਉਨ੍ਹਾਂ ਨੂੰ ਮੁੜ ਤਿਆਰ ਕਰਨ ਦੀ ਮੁਸ਼ਕਲ ਬਾਰੇ ਉਹ ਜ਼ਿਕਰ ਕਰਦੇ ਰਹੇ। ਦਰਅਸਲ ਬਟੂਆ ਅਮਰੀਕਾ ‘ਚ ਡਾ. ਨਿੱਝਰ ਦੀ ਧੀ ਦੀ ਰਿਹਾਇਸ਼ ਨੇੜੇ ਰਹਿੰਦੇ ਅਟਾਰਨੀ ਸਕੌਟ ਸੀ. ਸਮਿੱਥ ਨੂੰ ਮਿਲ ਗਿਆ ਸੀ। ਉਨ੍ਹਾਂ ਪੈਨ ਕਾਰਡ ‘ਤੇ ਡਾ. ਨਿੱਝਰ ਦੀ ਫੋਟੋ ਦੇਖ ਕੇ ਇਸ ਨੂੰ ਵਰਮੌਂਟ ਦੇ ਗੁਰਦੁਆਰੇ ਦੇ ਗ੍ਰੰਥੀ ਸਰਬਜੀਤ ਸਿੰਘ ਨੂੰ ਫੜਾ ਦਿੱਤਾ। ਕਈ ਮਹੀਨੇ ਗ੍ਰੰਥੀ ਸਰਬਜੀਤ ਸਿੰਘ ਪੈਨ ਕਾਰਡ ਦੀ ਫੋਟੋ ਦਿਖਾ ਕੇ ਲੋਕਾਂ ਨੂੰ ਡਾ. ਸਤਨਾਮ ਬਾਰੇ ਪੁੱਛਦੇ ਰਹੇ ਪਰ ਕਈ ਮਹੀਨੇ ਬੀਤਣ ‘ਤੇ ਵੀ ਕੁਝ ਪਤਾ ਨਹੀਂ ਲੱਗਾ। ਇਸੇ ਹਫ਼ਤੇ ਸਰਬਜੀਤ ਸਿੰਘ ਜਦ ਆਪਣੇ ਸ਼ਹਿਰ ਜਲੰਧਰ ਆਏ ਤਾਂ ਉਨ੍ਹਾਂ ਨਿੱਝਰ ਦੀ ਰਿਹਾਇਸ਼ ਬਾਰੇ ਪਤਾ ਲਾਉਣ ਲਈ ਸਥਾਨਕ ਆਮਦਨ ਕਰ ਵਿਭਾਗ ਦੇ ਦਫ਼ਤਰ ਨਾਲ ਸੰਪਰਕ ਕੀਤਾ।
ਉੱਥੋਂ ਵੇਰਵੇ ਮਿਲਣ ‘ਤੇ ਉਨ੍ਹਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਨੂੰ ਡਾ. ਨਿੱਝਰ ਦਾ ਬਟੂਆ ਦੇਣ ਲਈ ਭੇਜਿਆ। ਉਨ੍ਹਾਂ ਬਟੂਆ ਡਾਕਟਰ ਨੂੰ ਸੌਂਪ ਕੇ ਫੋਟੋਆਂ ਖਿੱਚੀਆਂ ਤੇ ਸਕੌਟ ਸਮਿੱਥ ਨੂੰ ਅਮਰੀਕਾ ਭੇਜੀਆਂ।

RELATED ARTICLES
POPULAR POSTS