ਇਹ ਬੱਚੇ ਜੋ 25 ਜੂਨ, 2016 ਸ਼ਚਿਰਵਾਰ ਵਾਲੇ ਦਿਨ ਮਲਟੀਕਲਚਰ ਡੇਅ ਦੇ ਉਤਸਵ ਸਮੇ ਬਰੈਂਪਟਨ ਸੌਕਰ ਸੈਂਟਰ ਵਿਚ ਦੁਪਿਹਰੇ 12 ਵਜੇ ਤੋਂ 4 ਵਜੇ ਤਕ ਆਪਣੇ ਬਜ਼ੁਰਗਾਂ ਰਾਹੀ ਕੀਤੇ ਜਾ ਰਹੇ ਪ੍ਰੋਗਰਾਮ ਵਿਚ ਸੇਵਾ ਦੇਣਗੇ। ਉਨ੍ਹਾਂ ਨੇ ਮਹਿਮਾਨਾਂ ਨੂੰ ਐਂਟਰੀ ਸਮੇ ਮਦਦ ਕਰਨੀ ਹੈ, ਚਾਹ ਪਾਣੀ ਅਤੇ ਸਟੇਜ ਉਪਰ ਮਦਦ ਕਰਨੀ ਹੈ। ਇਸ ਲਈ ਉਨ੍ਹਾਂ ਬਾਰੇ ਜਾਣਕਾਰੀ ਦੇਣਾ ਜਰੂਰੀ ਹੈ। ਖੱਬੇ ਤੋਂ ਸਜੇ: ਸੁਮਿਤ ਅਹੂਜਾ ਐਮਸੀ : ਇਕ ਮਲਟੀ ਮੀਡੀਆ ਕੰਪਨੀ ਦੇ ਸੀ ਓ ਹਨ। ਫਿਲਮ ਅਵਾਰਡਜ਼ ਅਤੇ ਕਰਿਕਟ ਸ਼ੋਆਂ ਵਰਗੇ ਵਡੇ ਪ੍ਰੋਗਰਾਮ ਕਰਨ ਦੇ ਮਾਹਰ ਹਨ। ਚਰਿੰਜੀਵ ਸਿੰਘ ਐਮਸੀ : ਇਕ ਮਲਟੀਨੈਸ਼ਲ ਕੰਪਨੀ ਵਿਚ ਪਰਚੇਜ਼ ਮੈਨੇਜਰ ਅਤੇ ਪੀਸ ਅਨਵਾਰਿਨਮਮੈਂਟਲ ਕੰਪਨੀ ਦੇ ਪ੍ਰਿੰਸੀਪਲ ਹਨ। ਡਾਕਟਰ ਕਮਲਪ੍ਰੀਤ ਕੌਰ: ਫਰੰਟ ਡੈਸਕ ਉਪਰ ਸੇਵਾਵਾਂ ਦੇਣਗੇ। ਉਹ ਕਨੇਡਾ ਵਿਚ ਡਿਮਆਲੋਜਿਸਟ ਹਨ। ਨਿਕੀ ਪੈਂਫਰ : ਮਹਿਮਾਨਾਂ ਨੂੰ ਗਾਈਡ ਕਰਨਗੇ। ਕਿਤੇ ਵਜੋਂ ਵਡੀ ਕੰਪਨੀ ਵਿਚ ਇਨਫਰਮੇਸਨ ਟੈਕਨਾਲੋਜਿਸਟ ਹਨ। ਹਰਮੀਤ ਕੌਰ: ਮਹਿਮਾਨਾ ਨੂੰ ਗਾਈਡ ਕਰਨਗੇ ਕਿਤੇ ਵਜੋਂ ਸਟਾਫ ਨਰਸ ਹਨ। ਬਾਕੀ ਦੇ ਤਿੰਨ ਕਾਲਜਾਂ ਵਿਚ ਪੜਦੇ ਬਚੇ, ਵਖ ਵਖ ਮਦਦ ਕਰਨਗੇ।
ਪ੍ਰੋਗਰਾਮ ਵਿਚ ਫਲਾਵਰ ਸਿਟੀ ਵਲੋਂ ਹਵਾਈਅਨ ਡਾਂਸ, ਗੁਰੂ ਤੇਗ ਬਹਾਦੁਰ ਇੰਟਰਨੈਸ਼ਨਲ ਸਕੂਲ ਵਲੋਂ ਅਤੇ ਹੋਰ ਗਰੁਪਾਂ ਵਲੋਂ ਗਿਧਾ ਭੰਗੜਾ ਅਤੇ ਬਾਲੀਵੁਡ ਨਾਚ ਹੋਣਗੇ। ਅਖੀਰ ਵਿਚ ਦੋ ਬਹੁਤ ਕੀਮਤੀ ਡੋਰ ਪਰਾਈਜ਼ ਨਿਕਾਲੇ ਜਾਣਗੇ। ਸਭ ਨੂੰ ਖੁਲਾ ਸਦਾ ਹੈ। ਖਾਣਪੀਣ ਦਾ ਨਫੀਸ ਬੰਦੋਬਸਤ ਹੈ ਜੀ। ਐਂਟਰੀ ਦੇ ਨਿਯਮ ਜਰੂਰ ਹਨ ਜੋ ਪਹਿਲੀਆਂ ਖਬਰਾਂ ਵਿਚ ਦਿਤੇ ਜਾ ਚੁਕੇ ਹਨ। ਐਂਟਰੀ ਟਿਕਟ ਕੋਈ ਨਹੀਂ ਹੈ ਜੀ। ਜਰੂਰੀ ਬੇਨਤੀ ਇਹ ਕਿ ਦਾਖਲਾ ਸਮਾ ਸਿਰਫ 12 ਤੋਂ 12,30 ਵਜੇ ਤਕ ਹੈ। ਲੇਟ ਪਹੁੰਚਣ ਵਾਲਿਆਂ ਨੂੰ ਗੈਲਰੀ ਵਿਚ ਸਜਣਾ ਹੋਵੇਗਾ। ਮਹਿਮਾਨਾਂ ਨੂੰ ਮਿਲੀਆਂ ਦੋ ਟਿਕਟਾਂ ਵਿਚੋਂ ਇਕ ਟਿਕਟ ਲਾਟਰੀ ਵਾਸਤੇ ਤੇ ਦੂਸਰੀ ਅੰਦਰ ਲੰਘਣ ਦੇ ਕੰਮ ਆਵੇਗੀ। ਜਾਣਕਾਰੀ ਲਈ ਰੱਖੜਾ 905-794-7882, ਧਵਨ 647-407-6600 ਵੈਦ 647-292-1576 ਵਿਰਕ 647-631-9445
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …