Breaking News
Home / ਹਫ਼ਤਾਵਾਰੀ ਫੇਰੀ / ਹਾਰ ਨੂੰ ਲੈ ਕੇ ‘ਆਪ’ ਨੇ ਸ਼ੁਰੂ ਕੀਤਾ ਮੰਥਨ

ਹਾਰ ਨੂੰ ਲੈ ਕੇ ‘ਆਪ’ ਨੇ ਸ਼ੁਰੂ ਕੀਤਾ ਮੰਥਨ

ਐਚ ਐਸ ਫੂਲਕਾ ਬਣੇ ਵਿਰੋਧੀ ਧਿਰ ਦੇ ਆਗੂ
ਸੰਜੇ ਸਿੰਘ ਤੇ ਦੁਰਗੇਸ਼ ਪਾਠਕ ਖਿਲਾਫ਼ ਉਠਣ ਲੱਗੀ ਆਵਾਜ਼
ਨਵੀਂ ਦਿੱਲੀ : ਪੰਜਾਬ ਤੇ ਗੋਆ ‘ਚ ਹਾਰ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਮੰਥਨ ਸ਼ੁਰੂ ਕਰ ਦਿੱਤਾ ਹੈ। ਦਿੱਲੀ ‘ਚ ਪੰਜਾਬ ਦੇ ਆਪ ਵਿਧਾਇਕਾਂ ਦੀ ਬੁਲਾਈ ਬੈਠਕ ਵਿਚ ਵਿਧਾਇਕ ਐਚ ਐਸ ਫੂਲਕਾ ਨੂੰ ਵਿਧਾਨ ਸਭਾ ‘ਚ ਵਿਰੋਧੀ ਧਿਰ ਦਾ ਆਗੂ ਚੁਣ ਲਿਆ ਹੈ। ਸੁਖਪਾਲ  ਖਹਿਰਾ ਨੂੰ ਚੀਫ਼ ਵ੍ਹਿਪ ਚੁਣਿਆ ਗਿਆ ਹੈ। ਨਾਲ ਹੀ ਇਸ ਬੈਠਕ ‘ਚ ਸਭ ਤੋਂ ਜ਼ਿਆਦਾ ਵਿਚਾਰ ਇਸ ਗੱਲ ‘ਤੇ ਕੀਤਾ ਜਾ ਰਿਹਾ ਹੈ ਕਿ ਹਾਰ ਲਈ ਜ਼ਿੰਮੇਵਾਰ ਕੌਣ ਹੈ। ਪਰ ਸੂਤਰਾਂ ਅਨੁਸਾਰ ਅੰਦਰਖਾਤੇ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਖਿਲਾਫ ਆਵਾਜ਼  ਉਠਣੀ ਸ਼ੁਰੂ ਹੋ ਗਈ ਹੈ। ਧਿਆਨ ਰਹੇ ਕਿ ਪੰਜਾਬ ‘ਚ ਚੋਣਾਂ ਦੀ ਵਾਗਡੋਰ ਇਨ੍ਹਾਂ ਆਗੂਆਂ ਦੇ ਹੱਥ ਸੀ, ਇਨ੍ਹਾਂ ‘ਤੇ ਪੈਸੇ ਲੈ ਕੇ ਟਿਕਟਾਂ ਵੇਚਣ ਤੋਂ ਲੈ ਕੇ ਹੋਰ ਕਈ ਤਰ੍ਹਾਂ ਦੇ ਗੰਭੀਰ ਆਰੋਪ ਵੀ ਲੱਗਦੇ ਰਹੇ ਹਨ। ਪੰਜਾਬ ਅੰਦਰਲੇ ਪਾਰਟੀ ਦੇ ਕਈ ਦਿੱਗਜ਼ ਲੀਡਰ ਸੰਜੇ ਸਿੰਘ ਅਤੇ ਦੁਰਗੇਸ਼ ਪਾਠਕ ਦੀਆਂ ਗਤੀਵਿਧੀਆਂ ਤੋਂ ਨਰਾਜ਼ ਦੱਸੇ ਜਾ ਰਹੇ ਹਨ।
ਸਹੁੰ ਚੁੱਕ ਸਮਾਗਮ ‘ਚ ‘ਆਪ’ ਨਾਲ ਧੱਕਾ
ਸਹੁੰ ਚੁੱਕ ਸਮਾਗਮ ‘ਚ ‘ਆਪ’ ਵਿਧਾਇਕਾਂ ਨੂੰ ਸੱਦ ਕੇ ਉਨ੍ਹਾਂ ਨੂੰ ਬੈਠਣ ਲਈ ਵੀ ਥਾਂ ਨਹੀਂ ਦਿੱਤੀ ਗਈ। ਪੂਰੇ ਸਮਾਗਮ ਦੌਰਾਨ ਫੂਲਕਾ, ਖਹਿਰਾ ਅਤੇ ਹੋਰ ‘ਆਪ’ ਵਿਧਾਇਕ ਭੀੜ ਦੇ ਅਖੀਰ ਵਿਚ ਖੜ੍ਹੇ ਨਜ਼ਰ ਆਏ।

Check Also

ਭਾਰਤੀ ਵਿਦਿਆਰਥੀਆਂ ਲਈ ਕੈਨੇਡਾ ‘ਚ ਮੁਸ਼ਕਲਾਂ ਵਧੀਆਂ

ਸਟੱਡੀ ਵੀਜ਼ਾ ‘ਚ 50 ਫੀਸਦੀ ਦੀ ਗਿਰਾਵਟ ਓਟਵਾ : ਕੈਨੇਡਾ ਵਿਚ ਸਟੱਡੀ ਦੀ ਚਾਹਤ ਰੱਖਣ …