28.1 C
Toronto
Sunday, October 5, 2025
spot_img
Homeਹਫ਼ਤਾਵਾਰੀ ਫੇਰੀ31 ਬਿਲੀਅਨ ਡਾਲਰ ਦੇ ਪ੍ਰੋਜੈਕਟ ਓਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ...

31 ਬਿਲੀਅਨ ਡਾਲਰ ਦੇ ਪ੍ਰੋਜੈਕਟ ਓਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਬਿਹਤਰ ਬਣਾਉਣ ਵਿੱਚ ਸਹਾਈ ਹੋਣਗੇ : ਅਮਰਜੀਤ ਸੋਹੀ

‘ਪਰਵਾਸੀ ਰੇਡੀਓ’ ਉਤੇ ਖਾਸ ਮੁਲਾਕਾਤ ਦੌਰਾਨ ਕੀਤਾ ਐਲਾਨ
ਮਿੱਸੀਸਾਗਾ/ਪਰਵਾਸੀ ਬਿਊਰੋ
ਕੈਨੇਡਾ ਦੇ ਜਨ ਸੰਸਾਧਨ ਮੰਤਰੀ ਅਮਰਜੀਤ ਸੋਹੀ ਦਾ ਕਹਿਣਾ ਹੈ ਕਿ ਅਗਲੇ 10 ਸਾਲਾਂ ਦੌਰਾਨ ਵੱਖ-ਵੱਖ ਪ੍ਰੋਜੈਕਟਾਂ ‘ਤੇ ਖਰਚ ਕੀਤੇ ਜਾਣ ਵਾਲੇ 31 ਬਿਲੀਅਨ ਡਾਲਰ ਓਨਟਾਰੀਓ ਦੇ ਲੋਕਾਂ ਦੀ ਜ਼ਿੰਦਗੀ ਨੂੰ ਹੋਰ ਵੀ ਬਿਹਤਰ ਬਣਾਉਣ ਵਿੱਚ ਬਹੁਤ ਸਹਾਈ ਹੋਣਗੇ।
ਪਰਵਾਸੀ ਰੇਡੀਓ ‘ਤੇ ਇਕ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਵਿੱਚ ਫੈਡਰਲ ਸਰਕਾਰ 12 ਬਿਲੀਅਨ ਡਾਲਰ, 10 ਬਿਲੀਅਨ ਡਾਲਰ ਪ੍ਰੋਵਿੰਸ਼ਿਅਲ ਸਰਕਾਰ ਅਤੇ ਬਾਕੀ ਰਕਮ ਮਿਊਂਸਪਲ ਸਰਕਾਰਾਂ ਵੱਲੋਂ ਖਰਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਿਛਲੇ ਇਕ ਸਾਲ ਤੋਂ ਇਹ ਸਾਰੀਆਂ ਧਿਰਾਂ, ਸਾਰੇ ਮੁਲਕ ਵਿੱਚ ਇਨ੍ਹਾਂ ਮੁੱਦਿਆਂ ਉਪਰ ਵਿਚਾਰ ਕਰ ਰਹੀਆਂ ਸਨ ਅਤੇ ਹੁਣ ਜਾ ਕੇ ਇਹ ਗੱਲ ਨੇਪਰੇ ਚੜ੍ਹੀ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਇਸ ਦੀ ਸ਼ੁਰੂਆਤ ਬੁੱਧਵਾਰ ਨੂੰ ਮਿੱਸੀਸਾਗਾ ਵਿੱਚ ਕੀਤੇ ਐਲਾਨ ਤੋਂ ਹੋਈ ਹੈ। ਜਿਸ ਵਿੱਚ ਸਕਾਰਬਰੋ ਵਿੱਚ ਸਬਵੇ ਲਾਈਨ ਵਿੱਚ ਵਾਧਾ ਕਰਨਾ ਅਤੇ ਸਮਾਰਟ ਟਰੈਕ ਪ੍ਰਾਜੈਕਟ ਸਮੇਤ ਕਈ ਹੋਰ ਨਵੇਂ ਕੰਮ ਸ਼ੁਰੂ ਕੀਤੇ ਜਾਣਗੇ।
ਮੰਤਰੀ ਸੋਹੀ ਦਾ ਕਹਿਣਾ ਸੀ ਕਿ ਕਿਸੇ ਵੀ ਮੁਲਕ ਜਾਂ ਸ਼ਹਿਰ ਦੀ ਤਰੱਕੀ ਦਾ ਰਾਜ਼ ਉੱਥੋਂ ਦੇ ਵਸਨੀਕਾਂ ਨੂੰ ਮਿਲ ਰਹੀਆਂ ਸਹੂਲਤਾਂ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਮੰਨਿਆ ਕਿ ਟੋਰਾਂਟੋ ਇਲਾਕੇ ਵਿੱਚ ਦਿਨੋ ਦਿਨ ਵਧ ਰਹੀ ਟਰੈਫਿਕ ਨਾਲ ਬਿਲੀਅਨ ਡਾਲਰਾਂ ਦਾ ਨੁਕਸਾਨ ਹੋ ਰਿਹਾ ਹੈ, ਇਸ ਲਈ ਸੜਕਾਂ ‘ਤੇ ਆਵਾਜਾਈ ਨੂੰ ਆਮ ਬਨਾਉਣਾ ਬਹੁਤ ਵੱਡਾ ਚੈਲੇਂਜ ਹੈ।
ਉਨ੍ਹਾਂ ਦੱਸਿਆ ਕਿ ਇਹ ਫੰਡ ਸਿਰਫ਼ ਸੜਕਾਂ ਜਾਂ ਹਸਪਤਾਲਾਂ ਲਈ ਹੀ ਨਹੀਂ ਬਲਕਿ ਮਨੋਰੰਜਨ ਦੇ ਸਾਧਨਾਂ ਸਮੇਤ ਖੇਡਾਂ ਅਤੇ ਹੋਰ ਕਈ ਤਰ੍ਹਾਂ ਦੇ ਪ੍ਰਾਜੈਕਟਾਂ ਲਈ ਵੀ ਖਰਚ ਕੀਤੇ ਜਾਣਗੇ।ਪਿਛਲੇ ਦਿਨੀਂ ਪ੍ਰਧਾਨ ਮੰਤਰੀ ਟਰੂਡੋ ਦੀ ਭਾਰਤ ਫੇਰੀ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਜਿੱਥੇ ਇਸ ਫੇਰੀ ਦੌਰਾਨ ਦੋਹਾਂ ਮੁਲਕਾਂ ਦੇ ਲੋਕਾਂ ਦੇ ਆਪਣੇ ਸਬੰਧਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਮਿਲਿਆ ਅਤੇ ਪ੍ਰਧਾਨ ਮੰਤਰੀ ਟਰੂਡੋ ਨੂੰ ਜਿਸ ਤਰਾ੍ਹਂ ਸਾਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਜਿਸ ਤਰ੍ਹਾਂ ਲੋਕਾਂ ਦਾ ਸਤਿਕਾਰ ਅਤੇ ਪਿਆਰ ਮਿਲਿਆ ਉੱਥੇ ਵਪਾਰਕ ਪੱਖੋਂ ਵੀ ਇਹ ਦੌਰਾ ਕਾਮਯਾਬ ਰਿਹਾ ਕਿਉਂਕਿ ਦੋਹਾਂ ਮੁਲਕਾਂ ਨੇ ਕਰੀਬ ਇਕ ਬਿਲੀਅਨ ਡਾਲਰ ਦੇ ਪ੍ਰਾਜੈਕਟਾਂ ‘ਤੇ ਹਸਤਾਖ਼ਰ ਵੀ ਕੀਤੇ, ਜਿਸ ਨਾਲ ਕੈਨੇਡਾ ਵਿੱਚ ਵੀ ਲਗਭਗ 6 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਣਗੀਆਂ।

RELATED ARTICLES
POPULAR POSTS