7.3 C
Toronto
Friday, September 25, 2026
spot_img
Homeਹਫ਼ਤਾਵਾਰੀ ਫੇਰੀਭਾਰਤੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਸਬੰਧੀ ਨਿਯਮਾਂ 'ਚ ਹੋਇਆ ਬਦਲਾਅ

ਭਾਰਤੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਸਬੰਧੀ ਨਿਯਮਾਂ ‘ਚ ਹੋਇਆ ਬਦਲਾਅ

ਭਾਰਤੀ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਸਬੰਧੀ ਨਿਯਮਾਂ ‘ਚ ਹੋਇਆ ਬਦਲਾਅਨਵੀਂ ਦਿੱਲੀ : ਭਾਰਤੀ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਵਲੋਂ ਲੋਕ ਸਭਾ ਵਿਚ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਦੇ ਨਿਯਮਾਂ ਵਿਚ ਬਦਲਾਅ ਕੀਤਾ ਗਿਆ ਹੈ। ਨਵੇਂ ਨਿਯਮ ਦੇ ਮੁਤਾਬਕ, ਹੁਣ ਸੰਸਦ ਮੈਂਬਰਾਂ ਨੂੰ ਸਹੁੰ ਚੁੱਕਣ ਤੋਂ ਬਾਅਦ ਕੋਈ ਵੀ ਨਾਅਰਾ ਲਗਾਉਣ ਦੀ ਇਜ਼ਾਜਤ ਨਹੀਂ ਹੋਵੇਗੀ। ਓਮ ਬਿਰਲਾ ਨੇ ਨਿਯਮਾਂ ‘ਚ ਇਕ ਨਵਾਂ ਕਲਾਜ ਜੋੜਿਆ ਹੈ। ਇਸਦੇ ਮੁਤਾਬਕ ਹੁਣ ਸੰਸਦ ਮੈਂਬਰ ਸਿਰਫ ਸਹੁੰ ਚੁੱਕਣਗੇ ਅਤੇ ਸਹੁੰ ਪੱਤਰ ‘ਤੇ ਦਸਤਖਤ ਕਰਨਗੇ। ਇਸ ਦੌਰਾਨ ਕਿਸੇ ਵੀ ਹੋਰ ਸ਼ਬਦ ਜਾਂ ਕਿਸੇ ਮੁੱਦੇ ‘ਤੇ ਕੋਈ ਟਿੱਪਣੀ ਨਹੀਂ ਕਰ ਸਕਣਗੇ। ਧਿਆਨ ਰਹੇ ਕਿ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਦੂਜੇ ਦਿਨ ਸੰਸਦ ਮੈਂਬਰਾਂ ਵਲੋਂ ਸਹੁੰ ਚੁੱਕਣ ਦੌਰਾਨ ਸੰਸਦ ਮੈਂਬਰ ਅਸਰੂਦੀਨ ਓਬੈਸੀ ਨੇ ‘ਜੈ ਫਲਸਤੀਨ’ ਦਾ ਨਾਅਰਾ ਲਗਾਇਆ ਸੀ। ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ‘ਜੈ ਹਿੰਦ ਅਤੇ ਜੈ ਸੰਵਿਧਾਨ’ ਦਾ ਨਾਅਰਾ ਲਗਾਇਆ। ਇਸੇ ਤਰ੍ਹਾਂ ਭਾਜਪਾ ਦੇ ਸੰਸਦ ਮੈਂਬਰ ਛਤਰਪਾਲ ਗੰਗਵਾਰ ਨੇ ਹਿੰਦੂ ਰਾਸ਼ਟਰ ਦੀ ਜੈ ਦਾ ਨਾਅਰਾ ਲਗਾਇਆ ਸੀ। ‘ਆਪ’ ਦੇ ਸੰਸਦ ਮੈਂਬਰ ਮੀਤ ਹੇਅਰ ਵਲੋਂ ਵੀ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲਗਾਇਆ ਗਿਆ। ਇਸ ‘ਤੇ ਕੁਝ ਸੰਸਦ ਮੈਂਬਰਾਂ ਨੇ ਨਰਾਜ਼ਗੀ ਜ਼ਾਹਰ ਕੀਤੀ ਸੀ। ਇਨ੍ਹਾਂ ਨਾਅਰਿਆਂ ਨੂੰ ਲੈ ਕੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਕਿਰਨ ਰਿਜੀਜੂ ਨੇ ਆਰੋਪ ਲਗਾਇਆ ਸੀ ਕਿ ਸੰਸਦ ਮੈਂਬਰ ਸਹੁੰ ਚੁੱਕਣ ਦੇ ਜ਼ਰੀਏ ਆਪਣਾ-ਆਪਣਾ ਰਾਜਨੀਤਕ ਸੰਦੇਸ਼ ਭੇਜ ਰਹੇ ਹਨ।

 

RELATED ARTICLES
POPULAR POSTS