11.9 C
Toronto
Friday, November 6, 2026
spot_img
Homeਹਫ਼ਤਾਵਾਰੀ ਫੇਰੀਪੁਰਤਗਾਲ ਦੇ ਫੁੱਟਬਾਲ ਖਿਡਾਰੀ ਰੋਨਾਲਡੋ ਵੱਲੋਂ ਸੰਨਿਆਸ ਲੈਣ ਦਾ ਐਲਾਨ

ਪੁਰਤਗਾਲ ਦੇ ਫੁੱਟਬਾਲ ਖਿਡਾਰੀ ਰੋਨਾਲਡੋ ਵੱਲੋਂ ਸੰਨਿਆਸ ਲੈਣ ਦਾ ਐਲਾਨ

ਪੁਰਤਗਾਲ ਦੇ ਫੁੱਟਬਾਲ ਖਿਡਾਰੀ ਰੋਨਾਲਡੋ ਵੱਲੋਂ ਸੰਨਿਆਸ ਲੈਣ ਦਾ ਐਲਾਨਲਿਸਬਨ (ਪੁਰਤਗਾਲ)/ਪਰਵਾਸੀ ਨਿਊਜ਼ : ਦਿੱਗਜ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੇ ਕੌਮਾਂਤਰੀ ਫੁਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਹੁਣ ਪੁਰਤਗਾਲ ਲਈ ਨਹੀਂ ਖੇਡਣਗੇ। ਰੋਨਾਲਡੋ ਨੇ ਛੇ ਫੀਫਾ ਵਿਸ਼ਵ ਕੱਪਾਂ ਵਿੱਚ ਹਿੱਸਾ ਲਿਆ, ਯੂਰਪੀਅਨ ਚੈਂਪੀਅਨਸ਼ਿਪ ਦਾ ਖਿਤਾਬ ਜਿੱਤਿਆ ਅਤੇ ਕੌਮਾਂਤਰੀ ਫੁਟਬਾਲ ਵਿੱਚ ਸਭ ਤੋਂ ਵੱਧ ਗੋਲ ਕਰਨ ਦਾ ਪੁਰਸ਼ ਖਿਡਾਰੀਆਂ ਦਾ ਵਿਸ਼ਵ ਰਿਕਾਰਡ ਆਪਣੇ ਨਾਂ ਕੀਤਾ। ਮੀਡੀਆ ਰਿਪੋਰਟਾਂ ਮੁਤਾਬਕ ਰੋਨਾਲਡੋ ਨੇ ਕੋਚ ਜੋਰਜ ਜੀਸਸ ਨਾਲ ਮਤਭੇਦਾਂ ਤੋਂ ਬਾਅਦ ਕੌਮੀ ਟੀਮ ਤੋਂ ਦੂਰੀ ਬਣਾਈ ਹੈ। ਦੋ ਦਹਾਕਿਆਂ ਤੋਂ ਵੀ ਵੱਧ ਸਮਾਂ ਪਹਿਲਾਂ ਯੂਰੋ 2004 ਤੋਂ ਸ਼ੁਰੂ ਹੋਏ ਉਨ੍ਹਾਂ ਦੇ ਸ਼ਾਨਦਾਰ ਕਰੀਅਰ ਦਾ ਅੰਤ ਹਾਲਾਂਕਿ ਨਿਰਾਸ਼ਾਜਨਕ ਅੰਦਾਜ਼ ਵਿੱਚ ਹੋਇਆ। ਕੋਚ ਜੋਰਜ ਜੀਸਸ ਨਾਲ ਮਤਭੇਦਾਂ ਤੋਂ ਬਾਅਦ ਉਨ੍ਹਾਂ ਨੇ ਕੌਮੀ ਟੀਮ ਤੋਂ ਦੂਰੀ ਬਣਾ ਲਈ ਸੀ। ਇਸ 41 ਸਾਲਾ ਮਹਾਨ ਖਿਡਾਰੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਇੱਕ ਲੰਮੇ ਵੀਡੀਓ ਸੰਦੇਸ਼ ਵਿੱਚ ਕਿਹਾ, ”ਪੁਰਤਗਾਲ ਦੇ ਲੋਕੋ, ਉਹ ਦਿਨ ਆ ਗਿਆ ਹੈ ਜਦੋਂ ਮੈਂ ਆਪਣੀ ਕੌਮੀ ਟੀਮ ਦੀ 7 ਨੰਬਰ ਜਰਸੀ ਵਾਪਸ ਸੌਂਪ ਰਿਹਾ ਹਾਂ।” ਉਨ੍ਹਾਂ ਕਿਹਾ ਕਿ ਮੈਂ ਕਦੇ ਨਹੀਂ ਮੰਨਿਆ ਕਿ ਇਹ ਜਰਸੀ ਸਿਰਫ ਮੇਰੀ ਸੀ, ਪਰ 23 ਸਾਲਾਂ ਤੱਕ ਇਸਨੂੰ ਪਹਿਨਣ, ਇਸਦੀ ਸ਼ਾਨ ਬਰਕਰਾਰ ਰੱਖਣ ਅਤੇ ਦੁਨੀਆ ਭਰ ਦੇ ਸਟੇਡੀਅਮਾਂ ਵਿੱਚ ਇਸਨੂੰ ਆਪਣੇ ਨਾਲ ਲੈ ਕੇ ਉਤਰਨ ਦਾ ਮਾਣ ਅਤੇ ਜ਼ਿੰਮੇਵਾਰੀ ਮੈਨੂੰ ਮਿਲੀ।

 

 

RELATED ARTICLES
POPULAR POSTS