15 ਜੁਲਾਈ ਨੂੰ ਹੋਵੇਗੀ ਡਿਕਸੀ ਗੁਰੂਘਰ ਤੋਂ ਸ਼ੁਕਰਾਨੇ ਦੀ ਅਰਦਾਸ ਨਾਲ ਸ਼ੁਰੂਆਤ
ਟੋਰਾਂਟੋ : ਏਬੀਪੀ ਸਾਂਝਾ ਨਿਊਜ਼ ਚੈਨਲ ਦਾ ਆਗਾਜ਼ ਕੈਨੇਡਾ ਦੀ ਧਰਤੀ ਤੋਂ 19 ਜੁਲਾਈ ਨੂੰ ਹੋਣ ਜਾ ਰਿਹਾ ਹੈ। ਏਬੀਪੀ ਨਿਊਜ਼ ਚੈਨਲ ਹੁਣ 24 ਘੰਟੇ ਤੁਹਾਡੇ ਨਾਲ ਜੁੜਿਆ ਰਹੇਗਾ। ਇਸ ਚੈਨਲ ਦੇ ਆਗਾਜ਼ ਦੇ ਸਬੰਧ ਵਿਚ ਡਿਕਸੀ ਗੁਰੂਘਰ ਵਿਖੇ ਸ਼ੁਕਰਾਨੇ ਦੀ ਅਰਦਾਸ 15 ਜੁਲਾਈ ਨੂੰ ਹੋਵੇਗੀ। ਅਦਾਰਾ ਪਰਵਾਸੀ ਦੀ ਮੈਨੇਜਮੈਂਟ ਵਲੋਂ ਆਪ ਸਭ ਨੂੰ ਬੇਨਤੀ ਹੈ ਕਿ ਪ੍ਰਮਾਤਮਾ ਦਾ ਓਟ ਆਸਰਾ ਲੈਣ ਲਈ 15 ਜੁਲਾਈ ਦਿਨ ਐਤਵਾਰ ਨੂੰ ਸ਼ਾਮੀਂ 4.00 ਤੋਂ 6.00 ਵਜੇ ਤੱਕ ਡਿਕਸੀ ਗੁਰੂਘਰ ਪਹੁੰਚੋ। ਜਿਸ ਦੇ ਹਾਲ ਨੰਬਰ 2, 3 ਅਤੇ 4 ਵਿਚ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਹੋਣਗੇ, ਉਪਰੰਤ ਕੀਰਤਨ ਦਰਬਾਰ ਸਜੇਗਾ ਅਤੇ ਅਰਦਾਸ ਹੋਵੇਗੀ। ਪਰਵਾਸੀ ਅਖਬਾਰ ਅਤੇ ਰੇਡੀਓ ਦੇ ਸਮੂਹ ਪਾਠਕਾਂ, ਸਰੋਤਿਆਂ, ਸਹਿਯੋਗੀਆਂ ਨੂੰ ਬੇਨਤੀ ਹੈ ਕਿ ਇਸ ਸਮਾਗਮ ਵਿਚ ਸ਼ਾਮਲ ਹੋ ਕੇ ਅਦਾਰਾ ਪਰਵਾਸੀ ਤੇ ਏਬੀਪੀ ਸਾਂਝਾ ਨਿਊਜ਼ ਚੈਨਲ ਦੀ ਚੜ੍ਹਦੀ ਕਲਾ ਲਈ ਅਰਦਾਸ ਵਿਚ ਸ਼ਾਮਲ ਹੋਵੇ। ਹੋਰ ਜਾਣਕਾਰੀ ਲਈ 905-673-0600 ‘ਤੇ ਸੰਪਰਕ ਕਰ ਸਕਦੇ ਹੋ।
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …