ਪੁਲਿਸ ਨੇ ਯੋਗੀ ਸਰਕਾਰ ਖਿਲਾਫ਼ ਇਤਰਾਜ਼ਯੋਗ ਟਿੱਪਣੀਆਂ ਲਈ ਸੋਮਨਾਥ ਨੂੰ ਗ੍ਰਿਫ਼ਤਾਰ ਵੀ ਕੀਤਾ
ਅਮੇਠੀ/ਬਿਊਰੋ ਨਿਊਜ਼
ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਵਿਧਾਇਕ ਸੋਮਨਾਥ ਭਾਰਤੀ ‘ਤੇ ਅੱਜ ਰਾਏ ਬਰੇਲੀ ‘ਚ ਕਾਲੀ ਸਿਆਹੀ ਸੁੱਟੀ ਗਈ। ਯੂਪੀ ਪੁਲਿਸ ਨੇ ਭਾਰਤੀ ਨੂੰ ਮਗਰੋਂ ਸੂਬਾ ਸਰਕਾਰ ਤੇ ਰਾਜ ਦੇ ਸਰਕਾਰੀ ਹਸਪਤਾਲਾਂ ਖਿਲਾਫ ਕੀਤੀਆਂ ਕਥਿਤ ਇਤਰਾਜ਼ਯੋਗ ਟਿੱਪਣੀਆਂ ਲਈ ਗ੍ਰਿਫ਼ਤਾਰ ਕਰ ਲਿਆ। ਉਂਜ ਪੁਲਿਸ ਵੱਲੋਂ ‘ਆਪ’ ਵਿਧਾਇਕ ‘ਤੇ ਸਿਆਹੀ ਸੁੱਟਣ ਦੇ ਮਾਮਲੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਸੋਮਨਾਥ ਨੇ ਸਿਆਹੀ ਸੁੱਟਣ ਦੀ ਘਟਨਾ ਨੂੰ ਭਾਜਪਾ ਦੀ ਹਰਕਤ ਦੱਸਿਆ। ਧਿਆਨ ਰਹੇ ਕਿ ਸੋਮਨਾਥ ਨੇ ਦੋ ਦਿਨ ਪਹਿਲਾਂ ਜਗਦੀਸ਼ਪੁਰ ਵਿਚ ਬਿਆਨ ਦਿੱਤਾ ਸੀ ਕਿ ਯੂਪੀ ਦੇ ਹਸਪਤਾਲਾਂ ਵਿਚ ਬੱਚੇ ਤਾਂ ਪੈਦਾ ਹੋ ਰਹੇ ਹਨ, ਪਰ ਕੁੱਤੇ ਦੇ ਬੱਚੇ ਪੈਦਾ ਹੋ ਰਹੇ ਹਨ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …