ਇਕ ਵਿਅਕਤੀ ਦੀ ਮੌਤ, 12 ਜ਼ਖ਼ਮੀ
ਨਵੀਂ ਦਿੱਲੀ/ਬਿਊਰੋ ਨਿਊਜ਼
ਹਰਿਆਣਵੀ ਡਾਂਸਰ ਸਪਨਾ ਚੌਧਰੀ ਦੇ ਇਕ ਪ੍ਰੋਗਰਾਮ ਦੌਰਾਨ ਕਾਫੀ ਹੰਗਾਮਾ ਹੋਇਆ। ਪ੍ਰੋਗਰਾਮ ਦੌਰਾਨ ਮਚੀ ਭਗਦੜ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ, 12 ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਧਿਆਨ ਰਹੇ ਕਿ ਸਪਨਾ ਚੌਧਰੀ ਲੰਘੇ ਕੱਲ੍ਹ ਬਿਹਾਰ ਦੇ ਬੇਗੁਸਰਾਏ ਵਿਚ ਛੱਠਪੂਜਾ ਦੇ ਇਕ ਪ੍ਰੋਗਰਾਮ ‘ਚ ਪੇਸ਼ਕਾਰੀ ਦੇਣ ਪਹੁੰਚੀ ਸੀ। ਸਪਨਾ ਨੂੰ ਦੇਖਣ ਲਈ ਪਹੁੰਚੀ ਭੀੜ ਨੇ ਬੈਰੀਕੈਡ ਨੂੰ ਤੋੜਨ ਦਾ ਯਤਨ ਕੀਤਾ ਤੇ ਪੰਡਾਲ ਹੀ ਹੇਠਾਂ ਸੁੱਟ ਦਿੱਤਾ, ਜਿਸ ਕਾਰਨ ਭਗਦੜ ਮਚ ਗਈ। ਲੋਕਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਲਾਠੀਚਾਰਜ ਸ਼ੁਰੂ ਕਰ ਦਿੱਤਾ। ਇਸੇ ਭਗਦੜ ਦੌਰਾਨ ਇੱਕ ਨੌਜਵਾਨ ਦੀ ਭੀੜ ਦੇ ਪੈਰਾਂ ਹੇਠ ਆ ਕੇ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਸਪਨਾ ਚੌਧਰੀ ਵਲੋਂ ਹਰਿਆਣਾ ‘ਚ ਵਿਧਾਨ ਸਭਾ ਦੀ ਚੋਣ ਲੜਨ ਦੇ ਵੀ ਚਰਚੇ ਹਨ।
Check Also
ਜੰਮੂ-ਕਸ਼ਮੀਰ ਦੇ ਕਿਸ਼ਤਵਾੜ ’ਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਦੌਰਾਨ ਫੌਜ ਦਾ ਜੇਸੀਓ ਹੋਇਆ ਸ਼ਹੀਦ
ਭਾਰਤੀ ਫੌਜ ਨੇ ਮੁਕਾਬਲੇ ਦੌਰਾਨ ਦੋ ਅੱਤਵਾਦੀਆਂ ਨੂੰ ਕੀਤਾ ਢੇਰ ਜੰਮੂ/ਬਿਊਰੋ ਨਿਊਜ਼ : ਜੰਮੂ-ਕਸ਼ਮੀਰ ਦੇ …