ਅਮਰੀਕੀ, ਚੀਨੀ ਤੇ ਨਿਊਜ਼ੀਲੈਂਡ ‘ਚ ਵਿਦੇਸ਼ੀ ਲਾੜਿਆਂ ਦਾ ਪਿਛੋਕੜ ਹੁੰਦਾ ਹੈ ਚੈਕ, ਪਰ ਪੰਜਾਬੀ ਕਰਵਾਉਂਦੇ ਹੀ ਨਹੀਂ
ਜਲੰਧਰ : ਮਨਜੀਤ ਕੌਰ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਧੱਕਾ ਉਦੋਂ ਲੱਗਾ ਜਦ ਪਤਾ ਲੱਗਾ ਕਿ ਜਿਸ ਗੁਰਮੀਤ ਸਿੰਘ ਨਾਲ ਉਸ ਨੇ ਅਮਰੀਕੀ ਪੀ.ਆਰ. ਸਮਝ ਕੇ ਵਿਆਹ ਕੀਤਾ ਸੀ, ਉਹ ਅਸਲ ਵਿਚ ਸਿਓਲ (ਕੋਰੀਆ) ਵਿਚ ਅਨਸਕਿੱਲਡ ਵਰਕਰ ਹੈ। ਮਨਜੀਤ ਕੌਰ ਦੇ ਪਰਿਵਾਰ ਨੇ ਸਾਲ 2000 ਵਿਚ ਵਿਆਹ ਲਈ ਦਾਜ ਵਿਚ 5 ਲੱਖ ਰੁਪਏ ਦਿੱਤੇ ਅਤੇ ਵਿਚੋਲੇ ਨੇ ਵੀ ਵੱਖਰੇ ਤੌਰ ‘ਤੇ ਇਕ ਲੱਖ ਰੁਪਏ ਲਏ ਸਨ। ਲੜਕੀ ਨੇ ਨੈਸ਼ਨਲ ਵੂਮੈਨ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ। ਕਮਿਸ਼ਨ ਕੋਲ ਰੋਜ਼ਾਨਾ ਇਕ ਸ਼ਿਕਾਇਤ ਐਨ ਆਰ ਆਈ ਲਾੜਿਆਂ ਦੇ ਧੋਖੇ ਦੀ ਆ ਰਹੀ ਹੈ। ਸ਼ਿਕਾਇਤ ਵਿਚ ਇਕ ਗੱਲ ਬਰਾਬਰ ਹੈ। ਲੜਕੀਆਂ ਦੇ ਮਾਪੇ ਖੁਦ ਲਾੜੇ ਦੀ ਪੜਤਾਲ ਨਹੀਂ ਕਰਦੇ। ਇਸ ਡਰ ਤੋਂ ਕਿ ਗੱਲ ਰਿਸ਼ਤੇਦਾਰਾਂ ਵਿਚ ਪਹੁੰਚ ਗਈ ਤਾਂ ਰਿਸ਼ਤਾ ਤੋੜ ਕੇ ਕੋਈ ਦੂਜਾ ਆਪਣੀ ਬੇਟੀ ਦਾ ਰਿਸ਼ਤਾ ਨਾ ਕਰਵਾ ਲਵੇ। ਮੈਟਰੀਮੋਨੀਅਲ ਫਰਾਡ ਕੇਸਾਂ ਦੀ ਤੁਲਨਾ ਵੂਮੈਨ ਕਮਿਸ਼ਨ ਨੇ ਕੀਤੀ ਤਾਂ ਪਤਾ ਲੱਗਾ ਕਿ ਵਿਦੇਸ਼ੀ ਮਹਿਲਾਵਾਂ ਸਰਕਾਰੀ ਵਿਭਾਗਾਂ ਤੋਂ ਪਿਛੋਕੜ ਚੈਕ ਕਰਨ ਤੋਂ ਬਾਅਦ ਹੀ ਵਿਆਹ ਕਰਵਾਉਂਦੀਆਂ ਹਨ। ਇੰਡੋ-ਅਮਰੀਕਨ ਫਰੈਂਡਸ ਗਰੁੱਪ ਐਨਜੀਓ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜਿਆ ਹੈ ਕਿ ਸੁਵਿਧਾ ਸੈਂਟਰਾਂ ਵਿਚ ਤਦ ਹੀ ਵਿਦੇਸ਼ੀ ਲਾੜਿਆਂ ਦਾ ਵਿਆਹ ਰਜਿਸਟਰਡ ਹੋਵੇ ਜਦੋਂ ਉਹ ਆਪਣੀ ਅਥਾਰਟੀ ਨਾਲ ਪਿਛੋਕੜ ਚੈਕ ਕਰ ਲੈਣ। ਅਮਰੀਕਾ ਵਿਚ ਤਾਂ ਪਿਛੋਕੜ ਚੈਕ ਸਰਵਿਸ ਪ੍ਰਾਪਰਟੀ, ਜੌਬ, ਡਰੱਗ ਟੈਸਟ ਨੇਗੇਟਿਵਟੀ ਦੀ ਰਿਪੋਰਟ, ਪੜ੍ਹਾਈ ਤੇ ਕ੍ਰਿਮੀਨਲ ਰਿਕਾਰਡ ਉਪਲਬਧ ਹੈ।
ਮੈਰਿਜ ਐਕਟ ਵਿਚ ਸੋਸ਼ਲ ਸਕਿਉਰਿਟੀ ਨੰਬਰ ਮੰਗਿਆ ਜਾਵੇ : ਇੰਡੋ-ਕੈਨੇਡੀਅਨ ਫਰੈਂਡਜ਼ ਗਰੁੱਪ ਦੇ ਚੇਅਰਮੈਨ ਰਮਨ ਦੱਤ ਨੇ ਦੱਸਿਆ ਕਿ ਅਸੀਂ ਸਭ ਤੋਂ ਪਹਿਲਾਂ ਇਹ ਮਾਮਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਲਿਆਂਦਾ ਸੀ। ਹੁਣ ਅਸੀਂ ਮੈਰਿਜ ਐਕਟ ‘ਚ ਬਦਲਾਅ ਕਰਕੇ ਮੈਟਰੀਮੋਨੀਅਲ ਫਰਾਡ ਰੋਕਣ ਦਾ ਮਾਮਲਾ ਰੱਖਣ ਜਾ ਰਹੇ ਹਾਂ। ਇਹ ਨਿਯਮ ਜੋੜਿਆ ਜਾਵੇ ਕਿ ਵਿਆਹ ਲਈ ਵਿਦੇਸ਼ੀ ਲਾੜਾ ਸੋਸ਼ਲ ਸਕਿਉਰਿਟੀ ਨੰਬਰ ਅਤੇ ਪਿਛੋਕੜ ਰਿਪੋਰਟ ਲੈ ਕੇ ਆਵੇ। ਸੁਵਿਧਾ ਸੈਂਟਰ ਵਿਚ ਤਾਂ ਹੀ ਵਿਆਹ ਰਜਿਸਟਰਡ ਹੋਵੇ। ਪੰਜਾਬੀ ਮਾਪੇ ਹੀ ਆਨਲਾਈਨ ਉਪਲਬਧ ਸਰਵਿਸ ਦਾ ਲਾਭ ਨਹੀਂ ਲੈਂਦੇ। ਪੰਜਾਬ ਵਿਚ ਅਜਿਹੇ 20 ਹਜ਼ਾਰ ਤੋਂ ਜ਼ਿਆਦਾ ਕੇਸ ਹਨ। ਬਹੁਤ ਸਾਰੇ ਤਾਂ ਪੁਲਿਸ ਅਤੇ ਮਹਿਲਾ ਕਮਿਸ਼ਨ ਦੇ ਕੋਲ ਜਾਂਦੇ ਹੀ ਨਹੀਂ। 27 ਤਰ੍ਹਾਂ ਦੇ ਅਪਰਾਧ ਹੁੰਦੇ ਹਨ ਮਹਿਲਾਵਾਂ ਖਿਲਾਫ : ਰੇਪ ਤੋਂ ਲੈ ਕੇ ਦਫਤਰ ਵਿਚ ਹਿੰਸਾ, ਘਰ ਵਿਚ ਸ਼ੋਸ਼ਣ, ਨੇਤਾਵਾਂ-ਅਫਸਰਾਂ ਦੁਆਰਾ ਮਹਿਲਾਵਾਂ ਦਾ ਸ਼ੋਸ਼ਣ, ਜਾਦੂ-ਟੂਣਾ ਲਈ ਸ਼ੋਸ਼ਣ, ਐਨਆਰਆਈ ਵਿਆਹ ਦਾ ਧੋਖਾ ਵੀ ਸ਼ਾਮਲ ਹੈ। 2015-16 ਵਿਚ 24,379 ਸ਼ਿਕਾਇਤਾਂ ਦਰਜ ਹੋਈਆਂ। ਜਦਕਿ 2016-17 ਵਿਚ ਗਿਣਤੀ 36,250 ਹੋ ਗਈ।
ਅਮਰੀਕਾ, ਨਿਊਜ਼ੀਲੈਂਡ ਤੇ ਇੰਗਲੈਂਡ ‘ਚ ਪੰਜਾਬੀ ਲਾੜਿਆਂ ਦੇ ਫਰਾਡ ਘੱਟ
ਮੈਟਰੀਮੋਨੀਅਲ ਫਰਾਡ ਬਾਰੇ ਅਰਵਿੰਦਰਾ ਸ਼ਰਮਾ ਕਹਿੰਦੀ ਹੈ ਕਿ ਭਾਰਤੀ ਲੜਕੀਆਂ ਨੂੰ ਸੁਚੇਤ ਹੋਣਾ ਪਵੇਗਾ। ਸਿਰਫ ਵਿਦੇਸ਼ਾਂ ਵਸੇ ਹੋਣਾ ਹੀ ਸਭ ਤੋਂ ਵੱਡੀ ਯੋਗਤਾ ਨਹੀਂ ਹੁੰਦੀ। ਵੂਮਨ ਕਮਿਸ਼ਨ ਦੇ ਡਾਟਾ ਮੁਤਾਬਕ ਭਾਰਤੀ ਲੜਕੇ ਧੋਖਾ ਦੇਣ ਵਿਚ ਸਿਖਰ ‘ਤੇ ਹਨ। ਯੂਐਸ, ਚੀਨ, ਨਿਊਜ਼ੀਲੈਂਡ, ਯੂਏਈ, ਆਸਟਰੇਲੀਆ, ਯੂਕੇ, ਕੈਨੇਡਾ, ਨੇਪਾਲ ਅਤੇ ਇਟਲੀ ਤੋਂ ਸਾਲ 2008-09 ਵਿਚ 16, 2009-10 ਵਿਚ 19, 2010-11 ਵਿਚ 15, 2011-12 ਵਿਚ 21, 2012-13 ਵਿਚ 26 ਸ਼ਿਕਾਇਤਾਂ ਆਈਆਂ। ਬਾਅਦ ਦੇ ਸਾਲਾਂ ਵਿਚ ਵੀ 30-50 ਤੋਂ ਘੱਟ ਹੀ ਡਾਟਾ ਰਿਹਾ।
Check Also
ਫੈਡਰਲ ਚੋਣਾਂ : ਤਾਜ਼ਾ ਸਰਵੇਖਣਾਂ ਅਨੁਸਾਰ ਲਿਬਰਲ ਪਾਰਟੀ ਦਾ ਹੱਥ ਕੰਸਰਵੇਟਿਵਾਂ ਤੋਂ ਉਪਰ
45 % ਵੋਟਰ ਮਾਰਕ ਕਾਰਨੀ ਨੂੰ ਤੇ 34 % ਪੀਅਰ ਪੋਲੀਵਰ ਨੂੰ ਪ੍ਰਧਾਨ ਮੰਤਰੀ ਦੇਖਣ …