-5.6 C
Toronto
Tuesday, December 16, 2025
spot_img
Homeਹਫ਼ਤਾਵਾਰੀ ਫੇਰੀ'ਸੱਤਾ ਦਾ ਅੰਮ੍ਰਿਤ'

‘ਸੱਤਾ ਦਾ ਅੰਮ੍ਰਿਤ’

ਦੀਪਕਸ਼ਰਮਾਚਨਾਰਥਲ
ਮੈਂ ਭਾਰਤੀ ਫੌਜ ਦੇ ਨਾਲ ਹਾਂ, ਪਰਸਿਆਸਤ ਦੇ ਨਾਲਨਹੀਂ।ਮੈਂ ਅੱਤਵਾਦ ਦੇ ਖਿਲਾਫ ਹਾਂ, ਪਰ ਕਿਸੇ ਵੀਅਵਾਮ ਦੇ ਖਿਲਾਫਨਹੀਂ। ਜੰਗ ਦੇਸ਼ ਦੇ ਫੌਜੀ ਜਵਾਨਲੜਦੇ ਹਨ, ਜੰਗ ਮਾਵਾਂ ਦੇ ਲਾਲਲੜਦੇ ਹਨ, ਜੰਗ ਭਾਰਤ ਦੇ ਦਲੇਰ ਧੀਆਂ-ਪੁੱਤ ਲੜਦੇ ਹਨ, ਪਰਫਿਰਹਾਕਮਆਪਣੀ ਪਿੱਠ ਆਪੇ ਕਿਉਂ ਥਾਪੜਰਹੇ ਹਨ। ਚਾਹੇ ਪੁਲਵਾਮਾ ‘ਚ ਸ਼ਹੀਦਹੋਣਵਾਲੇ 40 ਜਵਾਨਹੋਣ ਜਾਂ ਸ਼ਹਾਦਤਾਂ ਪਾਉਣ ਵਾਲੇ ਹੋਰਜਵਾਨ। ਇਸ ਸਭਦਾਬਦਲਾਲੈਣਵਾਲੇ ਭਾਰਤੀਸੂਰਬੀਰਜਵਾਨਾਂ ਨੂੰ ਮੈਂ ਸਲਾਮਕਰਦਾ ਹਾਂ, ਪਰਪਤਾਨਹੀਂ ਕਿਉਂ ਫਿਰਵੀਮੈਨੂੰ ਪੁਲਵਾਮਾ ਹਮਲੇ ਤੇ ਹੁਣ ਇਹ ਹੋਈ ਬੰਬਾਰੀਵਿਚੋਂ ਬਾਰੂਦਦੀ ਘੱਟ, ਸਿਆਸਤਦੀਬੋਅ (ਮੁਸ਼ਕ) ਜ਼ਿਆਦਾ ਕਿਉਂ ਆ ਰਹੀਹੈ।
ਮੈਨੂੰ ਇਸ ਸਮੇਂ ਚਾਣਕਿਆਵੀਯਾਦ ਆਇਆ, ਜਿਸ ਕਿਹਾ ਸੀ
‘ਜਿਸ ਜੰਗ ਵਿਚਬਾਦਸ਼ਾਹਦੀਜਾਨ ਨੂੰ ਖਤਰਾਨਾਹੋਵੇ,
ਉਸ ਨੂੰ ਜੰਗ ਨਹੀਂ ਸਿਆਸਤਆਖਦੇ ਹਨ।’
ਮੈਂ ਉਸ ਪੰਜਾਬਦੀਧਰਤੀ’ਤੇ ਜਨਮਿਆ ਹਾਂ, ਜਿੱਥੇ ਗੁੜ੍ਹਤੀ ਹੀ ਸ਼ਹਾਦਤਦੀਮਿਲਦੀਹੋਵੇ।ਜਾਤ, ਧਰਮ, ਫਿਰਕੇ ਤੋਂ ਉਪਰ ਉਠ ਕੇ ਇਸ ਪੰਜਾਬ ਦੇ ਸੂਰਬੀਰਾਂ ਨੇ ਗੁਰੂਆਂ ਦੇ ਕਾਲਵਿਚਵੀਦੇਸ਼ ਕੌਮ ਲਈਸ਼ਹਾਦਤਾਂ ਦਿੱਤੀਆਂ। ਅਜ਼ਾਦੀਦੀਲੜਾਈਖਾਤਰਵੀਆਪਣਾਖੂਨਡੋਲ੍ਹਿਆ, 47 ਦੀਵੰਡਦਾ ਉਜਾੜਾ ਵੀ ਝੱਲਿਆ, ਧੰਨ-ਦੌਲਤ ਤੇ ਘਰ-ਬਾਰ ਦੇ ਉਜਾੜੇ ਦੇ ਨਾਲ-ਨਾਲ ਇੱਜ਼ਤਾਂ ਤੇ ਆਪਣੇ ਵੀ ਗਵਾਏ, ਪਰਫਿਰਵੀਹਿੰਮਤਵੇਖੋ ਕਿ ਇਸ ਪੰਜਾਬ ਨੇ 65 ਤੇ 71 ਦੀਆਂ ਲੜਾਈਆਂ ਵੀਆਪਣੀ ਹਿੱਕ ‘ਤੇ ਲੜੀਆਂ। ਅਸੀਂ ਚਾਈਨਾਨਾਲਲੜਾਈਵੇਲੇ ਵੀ ਹਿੱਕ ਤਾਣ ਕੇ ਖੜ੍ਹੇ ਸਾਂ। ਅਸੀਂ ਕਾਰਗਿਲਦੀਲੜਾਈਵੇਲੇ ਵੀਮੂਹਰਲੀਕਤਾਰਵਿਚਖੜ੍ਹੇ ਸਾਂ ਤੇ ਅੱਜ ਵੀ ਅੱਤਵਾਦ ਖਿਲਾਫਦੇਸ਼ਖਾਤਰਜਾਨਾਂ ਵਾਰਨ ਤੋਂ ਨਹੀਂ ਡਰਦੇ।ਪਰ ਕਿਉਂ ਨਾ ਇਸ ਵਾਰ ਸਰਹੱਦ ‘ਤੇ ਦੇਸ਼ ਦੇ ਹਾਕਮਭੇਜੇ ਜਾਣ, ਦੇਸ਼ਦੀ ਸੱਤਾ ‘ਤੇ ਰਾਜਕਰਨਵਾਲੇ ਸਿਆਸਤਦਾਨਭੇਜੇ ਜਾਣ, ਫੌਜੀ ਜਵਾਨਾਂ ਦੀਆਂ ਲਾਸ਼ਾਂ ‘ਚੋਂ ਸੱਤਾ ਦੀਆਂ ਪੌੜੀਆਂ ਤੱਕਣ ਵਾਲੇ ਲੀਡਰਭੇਜੇ ਜਾਣ। ਇਸ ਵਾਰ ਕਿਉਂ ਨਾ ਸਰਹੱਦ ‘ਤੇ ਉਹ ਲੋਕਭੇਜੇ ਜਾਣ, ਜੋ ਗਲੀਆਂ, ਮੁਹੱਲਿਆਂ, ਸੜਕਾਂ ਵਿਚਨਿਕਲ ਕੇ ਦੇਸ਼ਭਗਤੀਦਾਨਾਚ ਨੱਚ ਰਹੇ ਹਨ। ਕਿਉਂ ਨਾ ਇਸ ਵਾਰਭਾਰਤੀ ਫੌਜ ਤੋਂ ਵੀਮੂਹਰੇ ਸਰਹੱਦ ‘ਤੇ ਦਿੱਲੀ ਪਾਰਵਾਲੀ’ਸੈਨਾ’ਤਾਇਨਾਤਕਰ ਦਿੱਤੀ ਜਾਵੇ।ਪੰਜਾਬ ਤੇ ਪੰਜਾਬੀਆਂ ਨੂੰ ਆਪਣੀਦੇਸ਼ਭਗਤੀਸਾਬਤਕਰਨਦੀਲੋੜਨਹੀਂ, ਪਰਇਨ੍ਹਾਂ ਨੂੰ ਜਿਨ੍ਹਾਂ ਨੂੰ ਕਦੇ ਦੇਸ਼ਭਗਤੀ ਦਿਖਾਉਣ ਦਾ ਮੌਕਾ ਨਹੀਂ ਮਿਲਿਆ, ਇਸ ਵਾਰਇਨ੍ਹਾਂ ਨੂੰ ਸਰਹੱਦ ‘ਤੇ ਭੇਜ ਦਿੱਤਾ ਜਾਵੇ। ਅੱਖਾਂ ਖੁੱਲ੍ਹੀਆਂ ਰੱਖਣਾ, ਪਰ ਨੱਕ ਜ਼ਰੂਰ ਢੱਕ ਲੈਣਾ ਕਿਉਂਕਿ ਇਹ ਸਿਆਸਤਦੀਬੋਅ ਅਜੇ ਹੋਰਫੈਲੇਗੀ ਤੇ ਮੇਰੇ ਪੰਜਾਬਸਣੇ ਪੂਰੇ ਦੇਸ਼ਦੀਆਬੋ ਹਵਾਵਿਚ ਜ਼ਹਿਰਘੋਲੇਗੀ, ਉਹ ਜ਼ਹਿਰ ਜੋ ਤੁਸਾਂ-ਅਸਾਂ ਹੀ ਪੀਣਾ ਹੈ, ਇਹ ਤਾਂ ਅੰਮ੍ਰਿਤਪੀਣਲਈਜੰਮੇ ਹਨ – ਸੱਤਾ ਦਾਅੰਮ੍ਰਿਤ।ਦੇਸ਼ਲਈਸ਼ਹਾਦਤ ਪਾਉਣ ਵਾਲੇ ਤੇ ਸਰਹੱਦ ‘ਤੇ ਲੜਨਵਾਲੇ ਸੂਰਬੀਰਾਂ ਨੂੰ ਸਲਾਮ।

RELATED ARTICLES
POPULAR POSTS