7.4 C
Toronto
Saturday, November 1, 2025
spot_img
Homeਹਫ਼ਤਾਵਾਰੀ ਫੇਰੀ65 ਦੀ ਜੰਗ 'ਚ ਹੁਕਮ ਮਿਲਣ ਦੇ ਸਿਰਫ਼ 26 ਮਿੰਟ ਬਾਅਦ ਪਾਕਿਸਤਾਨ...

65 ਦੀ ਜੰਗ ‘ਚ ਹੁਕਮ ਮਿਲਣ ਦੇ ਸਿਰਫ਼ 26 ਮਿੰਟ ਬਾਅਦ ਪਾਕਿਸਤਾਨ ‘ਤੇ ਹਮਲਾ ਕਰ ਦਿੱਤਾ ਸੀ ਅਰਜਨ ਸਿੰਘ ਨੇ

ਨਵੀਂ ਦਿੱਲੀ : ਭਾਰਤੀ ਹਵਾਈ ਫੌਜ ਦੇ ਇਕਲੌਤੇ ਮਾਰਸ਼ਲ ਅਰਜਨ ਸਿੰਘ ਦਾ ਸ਼ਨੀਵਾਰ ਦੀ ਰਾਤ ਨੂੰ ਦੇਹਾਂਤ ਹੋ ਗਿਆ। ਉਹ 98 ਸਾਲਾਂ ਦੇ ਸਾਨ। ਮਹਿਜ 44 ਸਾਲ ਦੀ ਉਮਰ ‘ਚ ਏਅਰ ਚੀਫ਼ ਬਣੇ ਅਰਜਨ ਸਿੰਘ ਨੇ 1965 ‘ਚ ਪਾਕਿਸਤਾਨ ਨਾਲ ਹੋਈ ਜੰਗ ‘ਚ ਅਹਿਮ ਭੂਮਿਕਾ ਨਿਭਾਈ ਸੀ। ਹੁਕਮ ਮਿਲਣ ਦੇ ਸਿਰਫ਼ 26 ਮਿੰਟ ਬਾਅਦ ਉਨ੍ਹਾਂ ਨੇ ਪਾਕਿਸਤਾਨ ‘ਤੇ ਹਮਲਾ ਕਰ ਦਿੱਤਾ ਸੀ। ਇਕ ਇੰਟਰਵਿਊ ‘ਚ ਉਨ੍ਹਾਂ ਨੇ ਕਿਹਾ ਸੀ ‘ਅਫ਼ਸੋਸ ਹੈ ਕਿ ਪਾਕਿਸਤਾਨ ਨਾਲ ਜੰਗ ਖਤਮ ਹੋ ਗਈ। ਅਸੀਂ ਮਜ਼ਬੂਤ ਸਥਿਤੀ ‘ਚ ਸੀ। ਜੰਗ ਕੁਝ ਦਿਨ ਹੋਰ ਚਲਦੀ ਤਾਂ ਪਾਕਿਸਤਾਨ ਨੂੰ ਮਿਟਾ ਦਿੰਦੇ। ਅਰਜਨ ਸਿੰਘ ਦਾ ਜਨਮ ਪਾਕਿਸਤਾਨ ਦੇ ਫੈਸਲਾਬਾਦ ‘ਚ ਹੋਇਆ ਸੀ।
ਦੋ ਲੜਾਈਆਂ ਲੜੀਆਂ, ਆਪਣੇ ਦੌਰ ‘ਚ 60 ਕਿਸਮ ਦੇ ਜਹਾਜ਼ ਉਡਾਏ
ੲ 44 ਸਾਲ ਦੀ ਉਮਰ ‘ਚ ਏਅਰ ਚੀਫ ਬਣੇ। 50 ਸਾਲ ਦੇ ਹੋਏ ਤਾਂ ਰਿਟਾਇਰ ਹੋਏ। 2002 ‘ਚ ਹਵਾਈ ਫੌਜ ਦਾ ਮਾਰਸ਼ਲ ਰੈਂਕ ਦਿੱਤਾ ਗਿਆ। ਇਨ੍ਹਾਂ ਤੋਂ ਪਹਿਲਾਂ ਦੋ ਸੈਨਾ ਪ੍ਰਮੁੱਖ ਕਰਿਅੱਪਾ ਅਤੇ ਮਾਨੇਕਸ਼ ਹੀ ਮਾਰਸ਼ਲ ਬਣਾਏ ਗਏ ਸਨ।
ੲ ਉਨ੍ਹਾਂ ਨੇ ਬਰਮਾ ‘ਚ ਜਾਪਾਨੀ ਸੈਨਾ ਦੇ ਖਿਲਾਫ਼ ਬ੍ਰਿਟਿਸ਼ ਹਵਾਈ ਦਸਤੇ ਦੀ ਅਗਵਾਈ ਕੀਤੀ। ਇਸ ਦੇ ਲਈ ਉਨ੍ਹਾਂ ਨੂੰ ਬ੍ਰਿਟਿਸ਼ ਦਾ ਫਲਾਂਇੰਗ ਕ੍ਰਾਸ ਪੁਰਸਕਾਰ ਮਿਲਿਆ ਸੀ।
ੲ 15 ਅਗਸਤ 1947 ਨੂੰ ਅਜ਼ਾਦੀ ਸਮਾਰੋਹ ਦੇ ਸਮੇਂ ਅਰਜਨ ਸਿੰਘ ਦੀ ਅਗਵਾਈ ‘ਚ ਹੀ ਹਵਾਈ ਸੈਨਾ ਦੇ 100 ਜਹਾਜ਼ਾਂ ਦੀ ਟੁਕੜੀ ਲਾਲ ਕਿਲ੍ਹੇ ਦੇ ਉਪਰੋਂ ਗੁਜਰੀ ਸੀ।
ੲ ਪਹਿਲੇ ਹਵਾਈ ਸੈਨਾ ਪ੍ਰਮੁੱਖ ਸਨ, ਜੋ ਇਸ ਅਹੁਦੇ ‘ਤੇ ਰਹਿੰਦੇ ਹੋਏ ਜਹਾਜ਼ ਉਡਾਉਂਦੇ ਰਹੇ ਅਤੇ ਆਪਣੀ ਫਲਾਂਇੰਗ ਕੈਟੇਗਰੀ ਨੂੰ ਬਰਕਰਾਰ ਰੱਖਿਆ। ਕਾਰਜਕਾਲ ‘ਚ 60 ਤਰ੍ਹਾਂ ਦੇ ਜਹਾਜ਼ ਉਡਾਏ।

RELATED ARTICLES
POPULAR POSTS