ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣੀ ਦਿੱਲੀ ਵਿਚ ਸਿਗਰਟਨੋਸ਼ੀ ‘ਤੇ ਇਤਰਾਜ਼ ਜਤਾਉਣ ਕਾਰਨ ਕਾਰ ਸਵਾਰ ਵਿਅਕਤੀ ਨੇ ਮੋਟਰ ਸਾਈਕਲ ‘ਤੇ ਸਵਾਰ ਦੋ ਸਿੱਖ ਨੌਜਵਾਨਾਂ ਗੁਰਪ੍ਰੀਤ ਸਿੰਘ ਅਤੇ ਮਨਿੰਦਰ ਸਿੰਘ ਨੂੰ ਲੰਘੇ ਸ਼ਨੀਵਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿਚ ਗੁਰਪ੍ਰੀਤ ਸਿੰਘ ਦੀ ਮੌਤ ਹੋ ਗਈ।
ਮੁਲਜ਼ਮ ਦੀ ਪਛਾਣ ਰੋਹਿਤ ਕ੍ਰਿਸ਼ਨਾ ਮਹੰਤਾ ਵਜੋਂ ਹੋਈ ਹੈ ਜੋ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਹੈ। ਦੋਵੇਂ ਸਿੱਖ ਨੌਜਵਾਨਾਂ ਦੀ ਉਮਰ 20 ਸਾਲ ਦੇ ਕਰੀਬ ਸੀ। ਉਹ ਏਮਜ਼ ਨੇੜੇ ਫੁੱਟਪਾਥਾਂ ‘ਤੇ ਰਹਿਣ ਵਾਲਿਆਂ ਉਪਰ ਦਸਤਾਵੇਜ਼ੀ ਫਿਲਮ ਬਣਾਉਣ ਗਏ ਸਨ। ਜਦੋਂ ਉਹ ਸਫ਼ਦਰਜੰਗ ਹਸਪਤਾਲ ਨੇੜੇ ਰਾਤ ਦਾ ਭੋਜਨ ਕਰ ਰਹੇ ਸਨ ਤਾਂ ਇਕ ਵਿਅਕਤੀ ਉਥੇ ਉਨ੍ਹਾਂ ਦੇ ਮੂੰਹ ‘ਤੇ ਸਿਗਰਟ ਦਾ ਧੂੰਆਂ ਛੱਡਣ ਲੱਗ ਪਿਆ। ਦੋਵੇਂ ਨੌਜਵਾਨਾਂ ਨੇ ਇਤਰਾਜ਼ ਕੀਤਾ ਤਾਂ ਨਸ਼ੇ ਦੀ ਹਾਲਤ ਵਿਚ ਬੈਠੇ ਮਹੰਤਾ ਨੇ ਉਨ੍ਹਾਂ ਨੂੰ ਧਮਕੀ ਦਿੱਤੀ। ਜਦੋਂ ਉਹ ਉਥੋਂ ਮੋਟਰ ਸਾਈਕਲ ‘ਤੇ ਨਿਕਲੇ ਤਾਂ ਉਸ ਨੇ ਏਮਜ਼ ਨੇੜੇ ਆਪਣੀ ਕਾਰ ਉਨ੍ਹਾਂ ਵਿਚ ਠੋਕ ਦਿੱਤੀ ਅਤੇ ਫਿਰ ਇਕ ਆਟੋ ਰਿਕਸ਼ਾ ਅਤੇ ਕੈਬ ਵਿਚ ਵੀ ਵੱਜਿਆ। ਦੋਵੇਂ ਸਿੱਖ ਨੌਜਵਾਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਅਤੇ ਇਲਾਜ ਦੌਰਾਨ ਗੁਰਪ੍ਰੀਤ ਨੇ ਦਮ ਤੋੜ ਦਿੱਤਾ। ਮਹੰਤਾ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਬਾਅਦ ਵਿਚ ਜ਼ਮਾਨਤ ਦੇ ਦਿੱਤੀ ਗਈ। ਗੁਰਪ੍ਰੀਤ ਦੇ ਪਰਿਵਾਰ ਦਾ ਦਾਅਵਾ ਹੈ ਕਿ ਉਸ ਨੇ ਹੱਤਿਆ ਕੀਤੀ ਹੈ ਅਤੇ ਪੁਲਿਸ ਨੇ ਵੀ ਅਣਗਹਿਲੀ ਦਿਖਾਈ। ઠ
Check Also
ਟਰੰਪ ਨੇ ਭਾਰਤ ‘ਤੇ ਲਾਇਆ 27 ਫੀਸਦ ਜਵਾਬੀ ਟੈਕਸ
ਡੋਨਾਲਡ ਟਰੰਪ ਨੇ 2 ਅਪ੍ਰੈਲ 2025 ਦੇ ਦਿਨ ਨੂੰ ਮੁਕਤੀ ਦਿਵਸ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ : …