4.3 C
Toronto
Wednesday, October 29, 2025
spot_img
Homeਹਫ਼ਤਾਵਾਰੀ ਫੇਰੀਰਿਫਰੈਂਡਮ 2020 ਦੇ ਪੰਜਾਬ 'ਚ ਲੱਗੇ ਬੋਰਡਾਂ ਨੇ ਛੇੜੀ ਨਵੀਂ ਚਰਚਾ

ਰਿਫਰੈਂਡਮ 2020 ਦੇ ਪੰਜਾਬ ‘ਚ ਲੱਗੇ ਬੋਰਡਾਂ ਨੇ ਛੇੜੀ ਨਵੀਂ ਚਰਚਾ

ਚੰਡੀਗੜ੍ਹ/ਬਿਊਰੋ ਨਿਊਜ : ਸਿੱਖ ਫਾਰ ਜਸਟਿਸ ਦੇ ਨਾਂ ਹੇਠ ਪੰਜਾਬ ਭਰ ਵਿਚ ਲੱਗੇ ਰਿਫਰੈਂਡਮ 2020 ਦੇ ਸਾਈਨ ਬੋਰਡਾਂ ਨੇ ਸੂਬੇ ਵਿਚ ਨਵੀਂ ਚਰਚਾ ਛੇੜ ਦਿੱਤੀ ਹੈ। ਪੰਜਾਬ ਦੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ, ਜ਼ਿਲ੍ਹਾ ਰੋਪੜ, ਮੰਡੀ ਗੋਬਿੰਦਗੜ੍ਹ ਅਤੇ ਕੁੱਝ ਹੋਰ ਥਾਵਾਂ ‘ਤੇ ਵੱਡੇ-ਵੱਡੇ ਸਾਈਨ ਬੋਰਡ ਲਗਾਏ ਗਏ ਹਨ ਜਿਨ੍ਹਾਂ ‘ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਤਸਵੀਰ ਦੇ ਨਾਲ ਅਪਰੇਸ਼ਨ ਬਲਿਊ ਸਟਾਰ ਦੌਰਾਨ ਢਾਹੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਤਸਵੀਰ ਲਗਾ ਕੇ ਲਿਖਿਆ ਗਿਆ ਹੈ ਕਿ ਆਜ਼ਾਦੀ ਹੀ ਹੱਲ ਤੇ ਪੰਜਾਬ ਇੰਡੀਪੈਨਡੈਂਸ ਰਿਫਰੈਂਡਮ 2020, ਜਿਵੇਂ ਹੀ ਇਹ ਬੋਰਡ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਨਜ਼ਰ ਵਿਚ ਆਏ ਤਾਂ ਸਭ ਤੋਂ ਪਹਿਲਾਂ ਭਾਜਪਾ ਨੇ ਇਸ ਨੂੰ ਲੈ ਕੇ ਰੌਲਾ ਪਾਇਆ। ਪਰ ਸਰਕਾਰ ਨੇ ਇਸ ਨੂੰ ਪੂਰੀ ਤਰ੍ਹਾਂ ਇਗਨੋਰ ਕੀਤਾ। ਜਦੋਂਕਿ ਸੂਬਾ ਵਾਸੀ ਇਨ੍ਹਾਂ ਬੋਰਡਾਂ ਨੂੰ ਲੈ ਕੇ ਕੋਈ ਵੀ ਪ੍ਰਤੀਕ੍ਰਿਆ ਦੇਣ ਤੋਂ ਬਚਦੇ ਨਜ਼ਰ ਆਏ। ਕੁਝ ਸੰਸਥਾਵਾਂ ਦਾ ਕਹਿਣਾ ਸੀ ਕਿ ਹਰ ਇਕ ਨੂੰ ਆਪਣੀ ਗੱਲ ਕਹਿਣ ਦਾ, ਆਪਣੀ ਮੰਗ ਉਠਾਉਣ ਦਾ ਅਧਿਕਾਰ ਹੈ। ਇਨ੍ਹਾਂ ਸਾਈਨ ਬੋਰਡਾਂ ‘ਤੇ ਕਿਤੇ ਵੀ ਕੋਈ ਭੜਕਾਹਟ ਵਾਲੀ ਸ਼ਬਦਾਵਲੀ ਨਹੀਂ ਲਿਖੀ ਗਈ। ਫਿਰ ਵੀ ਭਾਜਪਾ ਜਾਣਬੁੱਝ ਕੇ ਮਾਮਲੇ ਨੂੰ ਤੂਲ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਸਿੱਖ ਫਾਰ ਜਸਟਿਸ ਨੇ ਵੀ ਭਾਰਤੀ ਜਨਤਾ ਪਾਰਟੀ ਵੱਲੋਂ ਬੋਰਡ ਉਤਾਰੇ ਜਾਣ ਦੀ ਧਮਕੀ ਦਾ ਮੋੜਵਾਂ ਜਵਾਬ ਦਿੰਦਿਆਂ ਆਖ ਦਿੱਤਾ ਹੈ ਕਿ ਜਿਸ ਨੇ ਵੀ ਬੋਰਡਾਂ ਨੂੰ ਹੱਥ ਲਾਇਆ ਉਹ ਅੰਜ਼ਾਮ ਭੁਗਤਣ ਲਈ ਤਿਆਰ ਰਹਿਣ।
ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਮੀਡੀਆ ਦੇ ਰੂਬਰੂ ਹੁੰਦਿਆਂ ਆਖਿਆ ਕਿ ਪੰਜਾਬ ਦਾ ਮਾਹੌਲ ਕਿਸੇ ਨੂੰ ਖਰਾਬ ਨਹੀਂ ਕਰਨ ਦਿਆਂਗੇ। ਇਸ ਸਭ ਚਰਚਾ ਦੇ ਦਰਮਿਆਨ ਹੀ ਅਚਾਨਕ ਲੱਗੇ ਇਹ ਬੋਰਡ ਅਚਾਨਕ ਹੀ ਗਾਇਬ ਵੀ ਹੋ ਗਏ।

RELATED ARTICLES
POPULAR POSTS