-2 C
Toronto
Monday, January 12, 2026
spot_img
Homeਹਫ਼ਤਾਵਾਰੀ ਫੇਰੀਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ 'ਤੇ ਲਗਾਈ ਮੋਹਰ

ਪੰਜਾਬ ਸਰਕਾਰ ਨੇ ਨਵੀਂ ਟਰਾਂਸਪੋਰਟ ਨੀਤੀ ‘ਤੇ ਲਗਾਈ ਮੋਹਰ

ਬਾਦਲਾਂ ਦੀਆਂ ਬੱਸਾਂ ਦੇ ਮੁਕਾਬਲੇ ਸਰਕਾਰ ਆਪਣੀਆਂ ਏਸੀ ਬੱਸਾਂ ਉਤਾਰੇਗੀ
ਚੰਡੀਗੜ੍ਹ : ਪੰਜਾਬ ਵਜ਼ਾਰਤ ਨੇ ਨਵੀਂ ਟਰਾਂਸਪੋਰਟ ਨੀਤੀ ਉਤੇ ਮੋਹਰ ਲਗਾ ਦਿੱਤੀ ਹੈ। ਇਸ ਨਾਲ ਘਾਟੇ ਵਿਚ ਚੱਲ ਰਹੀ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਨੂੰ ઠਹੁਲਾਰਾ ਮਿਲਣ ਅਤੇ ਬਾਦਲ ਪਰਿਵਾਰ ਦੀ ਟਰਾਂਸਪੋਰਟ ਸੈਕਟਰ ਵਿਚੋਂ ਅਜਾਰੇਦਾਰੀ ਟੁੱਟਣ ਦੇ ਆਸਾਰ ਹਨ। ਪੰਜਾਬ ਸਰਕਾਰ ਨੇ ਖੁਦ ਪੜਾਅ ਵਾਰ ਏਸੀ ਬੱਸਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਇਕ ਪਰਿਵਾਰ ਦੀਆਂ ਏਸੀ ਬੱਸਾਂ ਨੂੰ ਪੜਾਅ ਵਾਰ ਸੜਕਾਂ ਤੋਂ ਲਾਹਿਆ ਜਾਵੇਗਾ। ਇਹ ਫੈਸਲੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਬੈਠਕ ਵਿਚ ਕੀਤੇ ਗਏ। ਨਵੀਂ ਟਰਾਂਸਪੋਰਟ ਨੀਤੀ ਦਾ ਖਰੜਾ ਪੰਜਾਬ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤਾ ਗਿਆ ਹੈ। ਇਸ ਨੀਤੀ ਦਾ ਖਰੜਾ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗਾ ਤੇ ਇਸ ਤੋਂ ਬਾਅਦ ਹੀ ਇਸ ‘ਤੇ ਅਮਲ ਸ਼ੁਰੂ ਹੋਵੇਗਾ। ਨਵੀਂ ਨੀਤੀ ਅਨੁਸਾਰ ਰੂਟਾਂ ਵਿਚ ਵਾਰ- ਵਾਰ 24-24 ਕਿਲੋਮੀਟਰ ਦੇ ਵਾਧੇ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ 5432 ਆਮ ਬੱਸਾਂ, 6700 ਮਿੰਨੀ ਬੱਸਾਂ ਤੇ 78 ਏਸੀ ਲਗਜ਼ਰੀ ਬੱਸਾਂ ਦੇ ਰੂਟ ਪਰਮਿਟ ਨਵੇਂ ਸਿਰੇ ਤੋਂ ਦਿੱਤੇ ਜਾਣਗੇ। ਪਰਮਿਟ ਦੇਣ ਲਈ ਛੇ ਮਹੀਨੇ ਦਾ ਸਮਾਂ ਲੱਗੇਗਾ। ਅਦਾਲਤ ਕੋਲੋਂ ਰੂਟ ਪਰਮਿਟਾਂ ਦੇ ਫੈਸਲੇ ਨੂੰ ਲਾਗੂ ਕਰਨ ਲਈ ਸਰਕਾਰ ਛੇ ਮਹੀਨਿਆਂ ਦਾ ਸਮਾਂ ਮੰਗੇਗੀ। ਇਹ ਵੀ ਫੈਸਲਾ ਕੀਤਾ ਗਿਆ ਹੈ ਜਿਹੜੇ ਪਰਮਿਟਾਂ ਦੀ ਮਿਆਦ ਖਤਮ ਹੋਣ ਵਾਲੀ ਹੈ, ਉਸ ਨੂੰ ਖ਼ਤਮ ਹੋਣ ਦਿੱਤਾ ਜਾਵੇ ਤੇ ਬਾਅਦ ਵਿਚ ਨਵੀਂ ਨੀਤੀ ਅਨੁਸਾਰ ਪਰਮਿਟ ઠਜਾਰੀ ਕੀਤੇ ਜਾਣਗੇ।

RELATED ARTICLES
POPULAR POSTS