ਕੇਰਲਾ ਪਹੁੰਚਿਆ ਮਾਨਸੂਨ
ਨਵੀਂ ਦਿੱਲੀ : ਪੰਜਾਬ ਸਣੇ ਉਤਰੀ ਭਾਰਤ ਵਿਚ ਕਹਿਰ ਦੀ ਗਰਮੀ ਪੈ ਰਹੀ ਹੈ ਅਤੇ ਦਿਨ ਦਾ ਤਾਪਮਾਨ 50 ਡਿਗਰੀ ਤੱਕ ਪਹੁੰਚ ਗਿਆ ਹੈ। ਪੰਜਾਬ, ਹਰਿਆਣਾ, ਦਿੱਲੀ ਅਤੇ ਰਾਜਸਥਾਨ ਵਿਚ ਹੀਟ ਵੇਵ ਦਾ ਅਲਰਟ ਰਿਹਾ। ਉਧਰ ਦੂਜੇ ਪਾਸੇ ਉਤਰ-ਪੱਛਮੀ ਸੂਬਿਆਂ ਵਿਚ ਗਰਮੀ ਦੇ ਕਹਿਰ ਵਿਚਾਲੇ ਰਾਹਤ ਦੀ ਖਬਰ ਆਈ ਹੈ। ਉਹ ਇਹ ਹੈ ਕਿ ਕੇਰਲਾ ਵਿਚ ਮਾਨਸੂਨ ਪਹੁੰਚ ਚੁੱਕਾ ਹੈ ਅਤੇ ਇਹ ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚ ਜਾਵੇਗਾ। ਇਸਦੇ ਨਾਲ ਹੀ ਅਰੁਣਾਚਲ ਪ੍ਰਦੇਸ਼, ਤ੍ਰਿਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਮਣੀਪੁਰ ਅਤੇ ਅਸਾਮ ਵਿਚ ਵੀ ਮਾਨਸੂਨ ਦੀ ਐਂਟਰੀ ਹੋ ਚੁੱਕੀ ਹੈ।
ਪੰਜਾਬ ਸਣੇ ਉਤਰੀ ਭਾਰਤ ‘ਚ ਕਹਿਰ ਦੀ ਗਰਮੀ
RELATED ARTICLES

