8.30 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਵਾਲੇ ਭਾਰਤੀ 4 ਗੁਣਾ ਵਧੇ
ਮੁੰਬਈ/ਬਿਊਰੋ ਨਿਊਜ਼ : ਭਾਰਤ ਵਿਚ ਖਪਤ ਸਲਾਨਾ 7.2% ਤੋਂ ਵਧ ਰਹੀ ਹੈ। ਇਹ ਵਾਧਾ ਦਰ ਦੁਨੀਆ ਵਿਚ ਵੱਡੀ ਇਕੋਨਮੀ ਵਾਲੇ ਦੇਸ਼ਾਂ ਦੇ ਮੁਕਾਬਲੇ ਜ਼ਿਆਦਾ ਹੈ। ਇਸ ਦੇ ਚੱਲਦਿਆਂ ਭਾਰਤ ਦੋ ਸਾਲ ਵਿਚ ਪੰਜਵੇਂ ਤੋਂ ਦੁਨੀਆ ਦਾ ਤੀਜਾ ਸਭ ਤੋਂ ਜ਼ਿਆਦਾ ਖਪਤ ਵਾਲਾ ਦੇਸ਼ ਬਣ ਜਾਵੇਗਾ। ਸਲਾਨਾ 8.30 ਲੱਖ ਰੁਪਏ ਤੋਂ ਜ਼ਿਆਦਾ ਆਮਦਨ ਵਾਲੇ ਭਾਰਤੀ 10 ਸਾਲਾਂ ਵਿਚ 4 ਗੁਣਾਂ ਯਾਨੀ 4% ਵਧ ਗਏ। ਅਗਲੇ 5 ਸਾਲਾਂ ਵਿਚ ਇਹ ਆਬਾਦੀ ਦਾ ਕਰੀਬ 8% ਹੋ ਜਾਣਗੇ।
ਸਵਿੱਟਜ਼ਰਲੈਂਡ ਦੀ ਇਨਵੈਸਟਮੈਂਟ ਬੈਂਕਿੰਗ ਕੰਪਨੀ ਯੂਬੀਐਸ ਦੇ ਮੁਤਾਬਕ, 2013 ਤੋਂ 2023 ਵਿਚ ਭਾਰਤ ਦੀ ਘਰੇਲੂ ਖਪਤ ਦੁੱਗਣੀ ਹੋ ਕੇ 174 ਲੱਖ ਕਰੋੜ ਰੁਪਏ ਤੋਂ ਉਪਰ ਨਿਕਲ ਗਈ। 10 ਸਾਲਾਂ ਵਿਚ ਭਾਰਤ ‘ਚ ਖਪਤ ਦੀ ਸਲਾਨਾ ਕੰਪਾਊਂਡ ਗ੍ਰੋਥ ਰੇਟ 7.2% ਰਹੀ। ਇਸੇ ਦੌਰਾਨ ਚੀਨ ਵਿਚ ਘਰੇਲੂ ਖਪਤ ਸਲਾਨਾ 7.1%, ਅਮਰੀਕਾ ਵਿਚ 5%, ਜਰਮਨੀ ਵਿਚ 1% ਅਤੇ ਦੁਨੀਆ ਵਿਚ 6% ਤੋਂ ਘੱਟ ਵਧੀ। ਬ੍ਰਿਟਿਸ਼ ਬੈਂਕ ਸਟੈਂਡਰਡ ਚਾਰਟਰਡ ਦਾ ਅਨੁਮਾਨ ਹੈ ਕਿ 2024 25 ਵਿਚ ਦੁਨੀਆ ‘ਚ ਘਰੇਲੂ ਖਪਤ 6.3% ਵਧੇਗੀ।