ਜਲੰਧਰ/ਬਿਊਰੋ ਨਿਊਜ਼ : ਗਾਇਕੀ ਦੇ ਖੇਤਰ ਵਿੱਚ ਵੱਖਰਾ ਮੁਕਾਮ ਹਾਸਲ ਕਰਨ ਵਾਲੇ ਮਸ਼ਹੂਰ ਪੰਜਾਬੀ ਗਾਇਕ ਸਾਬਰਕੋਟੀ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਸਨ। ਵੀਰਵਾਰ ਨੂੰ ਸ਼ਾਮ ਸਾਢੇ ਪੰਜ ਵਜੇ ਉਨ੍ਹਾਂ ਜਲੰਧਰ ਦੇ ਮੈਟਰੋ ਹਸਪਤਾਲ ਵਿੱਚ ਆਖ਼ਰੀ ਸਾਹ ਲਏ।
ਪੰਜਾਹ ਸਾਲਾਂ ਦੇ ਸਾਬਰਕੋਟੀ ਨੇ ਆਪਣੀ ਸੰਗੀਤਕ ਸ਼ੁਰੂਆਤ 1995-96 ਤੋਂ ਕੀਤੀ ਸੀ। ਸਾਬਰਕੋਟੀ ਨੇ ‘ਉਹ ਮੌਸਮ ਵਾਂਗੂੰ ਬਦਲ ਗਏ, ਅਸੀਂ ਰੁੱਖਾਂ ਵਾਂਗੂੰ ਖੜ੍ਹੇ ਰਹੇ..’, ‘ਤੈਨੂੰ ਕੀ ਦੱਸੀਏ..’, ‘ਪੀਂਘ ਚੜ੍ਹਾਉਂਦੀ ਦਾ..’ ਆਦਿ ਕਈ ਹਿੱਟ ਗੀਤ ਗਾਏ। ਉਸ ਦੀਆਂ ਕਈ ਐਲਬਮ ਬਹੁਤ ਮਕਬੂਲ ਵੀ ਹੋਈਆਂ, ਜਿਵੇਂ ਗੁਲਾਬੋ, ਹੰਝੂ ਤੇ ਫਰਮਾਇਸ਼ ਆਦਿ।
ਪੰਜਾਬ ਦੇ ਸੁਰੀਲੇ ਗਾਇਕਾਂ ਵਿੱਚੋਂ ਮੋਹਰੀ ਸਾਬਰਕੋਟੀ ਜਲੰਧਰ ਦੇ ਦੀਪ ਨਗਰ ਵਿੱਚ ਰਹਿੰਦੇ ਸੀ। ਉਹ ਸੰਗੀਤਕ ਪਰਿਵਾਰ ਤੋਂ ਸੀ ਪਰ ਹਾਲੇ ਤਕ ਉਸ ਦੇ ਆਪਣੇ ਬੱਚਿਆਂ ਵਿੱਚੋਂ ਕੋਈ ਗਾਇਕੀ ਦੇ ਖੇਤਰ ਵਿੱਚ ਨਹੀਂ ਕੁੱਦਿਆ। ਸਾਬਰਕੋਟੀ ਦਾ ਵਿਆਹ ਰੀਟਾ ਨਾਲ ਹੋਇਆ ਸੀ ਤੇ ਉਨ੍ਹਾਂ ਦੇ ਚਾਰ ਬੱਚੇ ਹਨ।
ਚੱਢਾ ਚੀਫ਼ ਖਾਲਸਾ ਦੀਵਾਨ ਤੋਂ ਖਾਰਜ
ਅੰਮ੍ਰਿਤਸਰ : ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਨਾਲ ਸਬੰਧਤ ਇਤਰਾਜ਼ਯੋਗ ਵੀਡੀਓ ਮਾਮਲਾ ਵਿਚਾਰਨ ਉਪਰੰਤ ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਚੱਢਾ ਦੀ ਦੀਵਾਨ ਤੋਂ ਮੁੱਢਲੀ ਮੈਂਬਰਸ਼ਿਪ ਖਾਰਿਜ ਕਰਨ ਦਾ ਫੈਸਲਾ ਕਰਦਿਆਂ ਦੀਵਾਨ ‘ਚ ਦੋ ਸਾਲ ਤੱਕ ਕਿਸੇ ਵੀ ਅਹੁਦੇ ਉੱਤੇ ਕਾਰਜਸ਼ੀਲ ਹੋਣ ‘ਤੇ ਰੋਕ ਲਾ ਦਿੱਤੀ ਹੈ।
Check Also
ਟਰੂਡੋ ਸਰਕਾਰ ਨੇ ਸਟੱਡੀ ਵੀਜ਼ਾ ਨਿਯਮ ਕੀਤੇ ਸਖਤ
ਕੈਨੇਡਾ ਪਹੁੰਚ ਕੇ ਹੁਣ ਕਾਲਜ ਨਹੀਂ ਬਦਲ ਸਕਣਗੇ ਵਿਦਿਆਰਥੀ ਟੋਰਾਂਟੋ : ਕੈਨੇਡਾ ਦੀ ਜਸਟਿਨ ਟਰੂਡੋ …