-5.3 C
Toronto
Thursday, February 26, 2026
spot_img
Homeਹਫ਼ਤਾਵਾਰੀ ਫੇਰੀਬਰੈਂਪਟਨ ਵਿੱਚ ਘਰ 'ਚ ਲੱਗੀ ਅੱਗ, 2 ਮੌਤਾਂ

ਬਰੈਂਪਟਨ ਵਿੱਚ ਘਰ ‘ਚ ਲੱਗੀ ਅੱਗ, 2 ਮੌਤਾਂ

ਬਰੈਂਪਟਨ/ਬਿਊਰੋ ਨਿਊਜ਼ : ਪੀਲ ਪੁਲਿਸ ਮੁਤਾਬਕ, ਬਰੈਂਪਟਨ ਵਿੱਚ ਵੀਰਵਾਰ ਤੜਕੇ ਲੱਗੀ ਭਿਆਨਕ ਅੱਗ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦੋਂਕਿ ਇੱਕ ਬੱਚੇ ਸਮੇਤ ਚਾਰ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਭਰਤੀ ਹਨ।
ਅੱਗ ਮੈਕਲਾਫਲਿਨ ਅਤੇ ਰੀਮੈਂਬਰੈਂਸ ਰੋਡ ਦੇ ਨੇੜੇ ਇਕ ਘਰ ਵਿੱਚ ਲੱਗੀ। ਪੁਲਿਸ ਨੇ ਦੱਸਿਆ ਕਿ ਤਿੰਨ ਹੋਰ ਬਾਲਗ ਅਤੇ ਇੱਕ ਬੱਚਾ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਲਈ ਭੇਜੇ ਗਏ ਹਨ। ਅੱਗ ਦੇ ਖਤਰੇ ਕਰਕੇ ਨੇੜਲੇ ਕਈ ਘਰਾਂ ਨੂੰ ਵੀ ਖਾਲੀ ਕਰਵਾਇਆ ਗਿਆ।
20 ਨਵੰਬਰ, ਸਵੇਰੇ 2:45 ਵਜੇ, ਬਰੈਂਪਟਨ ਫਾਇਰ ਐਂਡ ਐਮਰਜੈਂਸੀ ਸਰਵਿਸਿਜ਼ ਨੇ ਆਨਲਾਈਨ ਪੋਸਟ ਕਰਕੇ ਦੱਸਿਆ ਕਿ ਫਾਇਰ ਫਾਈਟਰਜ਼ ਨੇ ਘਰ ਦੀ ਅੱਗ ਬੁਝਾਈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਲਾਕੇ ਤੋਂ ਦੂਰ ਰਹਿਣ ਤਾਂ ਜੋ ਐਮਰਜੈਂਸੀ ਕਾਰਵਾਈ ਵਿਚ ਰੁਕਾਵਟ ਨਾ ਪਵੇ।

 

RELATED ARTICLES
POPULAR POSTS