ਹਨੀਪ੍ਰੀਤ ਲਈ ਬਾਬਾ ਜੇਲ੍ਹ ‘ਚ ਪ੍ਰੇਸ਼ਾਨ ਹੈ ਤੇ ਬਾਹਰ ਪੁਲਿਸ ਪ੍ਰੇਸ਼ਾਨ ਹੈ। ਰੋਹਤਕ ਜੇਲ੍ਹ ‘ਚ ਬਾਬੇ ਨੂੰ ਛੱਡ ਕੇ ਜਾਣ ਤੋਂ ਬਾਅਦ ਡੇਰਾ ਮੁਖੀ ਵਾਰ-ਵਾਰ ਅਪੀਲਾਂ ਕਰ ਰਿਹਾ ਹੈ ਕਿ ਮੈਨੂੰ ਹਨੀਪ੍ਰੀਤ ਨਾਲ ਮਿਲਾ ਦਿਓ ਤੇ ਦੂਜੇ ਪਾਸੇ ਲੁੱਕ ਆਊਟ ਨੋਟਿਸ ਜਾਰੀ ਹੋਣ ਤੋਂ ਬਾਅਦ ਤੇ ਦੇਸ਼ ਧ੍ਰੋਹ ਦਾ ਪਰਚਾ ਹੋਣ ਦੇ ਬਾਵਜੂਦ ਪੁਲਿਸ ਹਨੀਪ੍ਰੀਤ ਨੂੰ ਨਹੀਂ ਭਾਲ ਸਕੀ। ਨਾ ਨੇਪਾਲ ਬਾਰਡਰ ‘ਤੇ ਉਹ ਲੱਭੀ ਤੇ ਨਾ ਹੀ ਮੁੰਬਈ ਜਾਂ ਕਿਸੇ ਹੋਰ ਏਅਰਪੋਰਟ ‘ਤੇ।