ਬਰੈਂਪਟਨ : ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਪਿੰਡ ਚਕਰ ਦਾ ਸੁਖਦੀਪ ਭੱਟੀ ਜਿਹੜਾ ਚਕਰੀਆ ਦੇ ਨਾਮ ਨਾਲ ਮਸ਼ਹੂਰ ਹੈ, ਆਉਂਦੇ ਸ਼ਨੀਵਾਰ ਰਾਤ 8.00 ਵਜੇ ਹਰਸ਼ੀ ਸੈਂਟਰ ਵਿਚ ਹੋਣ ਵਾਲੇ ਬੌਕਸਿੰਗ ਦੇ ਮੁਕਾਬਲਿਆਂ ਵਿਚ ਹਿੱਸਾ ਲਵੇਗਾ। ਵਰਨਣਯੋਗ ਹੈ ਕਿ ਹਰ ਸਾਲ ਆਇਰਸ ਕਮਿਊਨਿਟੀ ਵਲੋਂ ਸੇਂਟ ਪੈਟ੍ਰਿਕ ਦੇ ਮੌਕੇ ਕਰਵਾਏ ਜਾਂਦੇ ਇਸ ਬਹੁਤ ਮਹੱਤਵਪੂਰਨ ਟੂਰਨਾਮੈਂਟ ਵਿਚ ਪਹਿਲੀ ਵਾਰ ਭਾਰਤ ਤੋਂ ਆਇਆ ਕੋਈ ਬੌਕਸਰ ਹਿੱਸਾ ਲੈ ਰਿਹਾ ਹੈ। ਇਸ ਟੂਰਨਾਮੈਂਟ ਦੀਆਂ ਟਿਕਟਾਂ ਟਿਕਟ ਮਾਸਟਰ ਤੋਂ ਪ੍ਰਾਪਤ ਕਰ ਸਕਦੇ ਹੋ। ਵਰਨਣਯੋਗ ਹੈ ਕਿ ਉਹ ਪਿਛਲੇ ਹਫਤੇ ਪਰਵਾਸੀ ਰੇਡੀਓ ‘ਤੇ ਵੀ ਪਹੁੰਚੇ ਸਨ।
ਪਿੰਡ ਚਕਰ ਦਾ ਹੋਣਹਾਰ ਬੌਕਸਰ ਸੁਖਦੀਪ (ਚਕਰੀਆ) ਭਿੜੇਗਾ ਹਰਸ਼ੀ ਸੈਂਟਰ ਵਿਚ17 ਮਾਰਚ ਨੂੰ
RELATED ARTICLES