ਓਟਵਾ/ਬਿਊਰੋ ਨਿਊਜ਼ : ਫੈਡਰਲ ਬਜਟ ਵਿੱਚ ਹੋਈ ਆਪਣੀ ਜਿੱਤ ਬਾਰੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਕਾਕਸ ਮੀਟਿੰਗ ਦੌਰਾਨ ਵਿਸਥਾਰ ਨਾਲ ਦੱਸਿਆ ਅਤੇ ਸਾਰਿਆਂ ਨੂੰ ਵਧਾਈ ਦਿੱਤੀ। ਪ੍ਰੰਤੂ ਐਨਡੀਪੀ ਆਗੂ ਦੇ ਭਾਸ਼ਣ ਵਿੱਚੋਂ ਬਜਟ 2023-24 ਦੇ ਖਰਚਿਆਂ ਸਬੰਧੀ ਪਲੈਨ ਵਿੱਚੋਂ ਜਿਹੜਾ ਮੁੱਦਾ ਗਾਇਬ ਸੀ ਉਹ ਸੀ ਪਾਰਟੀ ਦੀ ਸੱਭ ਤੋਂ ਵੱਡੀ ਤਰਜੀਹ ਰਿਹਾ ਫਾਰਮਾਕੇਅਰ। ਐਨਡੀਪੀ ਦੇ ਸਮਰਥਨ ਬਦਲੇ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਵਿੱਚ ਇਹ ਸ਼ਰਤ ਮੁੱਖ ਤੌਰ ਉੱਤੇ ਸ਼ਾਮਲ ਸੀ ਕਿ ਇਸ ਸਾਲ ਦੇ ਅੰਤ ਤੱਕ ਸਰਕਾਰ ਫਾਰਮਾਕੇਅਰ ਫਰੇਮਵਰਕ ਬਾਰੇ ਬਿੱਲ ਪੇਸ਼ ਕਰੇਗੀ। ਇਸ ਬਾਰੇ ਭਾਵੇਂ ਦੋਵਾਂ ਪਾਰਟੀਆਂ ਵੱਲੋਂ ਕੋਈ ਗੱਲ ਨਹੀਂ ਕੀਤੀ ਜਾ ਰਹੀ ਪਰ ਦੋਵਾਂ ਧਿਰਾਂ ਦਾ ਕਹਿਣਾ ਹੈ ਕਿ ਅਜੇ ਵੀ ਸਾਰਾ ਕੁੱਝ ਟਰੈਕ ਉੱਤੇ ਹੈ। ਪਰ ਜੇ ਬਿੱਲ ਦਸੰਬਰ ਤੱਕ ਵੀ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਮਲ ਵਿੱਚ ਕਦੋਂ ਲਿਆਂਦਾ ਜਾਵੇਗਾ ਤੇ ਕਦੋਂ ਕੈਨੇਡੀਅਨਜ਼ ਨੂੰ ਇਸ ਦਾ ਫਾਇਦਾ ਹੋਣਾ ਸ਼ੁਰੂ ਹੋਵੇਗਾ?
ਇਹ ਪੁੱਛੇ ਜਾਣ ਉੱਤੇ ਕਿ ਬਜਟ ਵਿੱਚ ਐਨਡੀਪੀ ਦੀਆਂ ਕਈ ਤਰਜੀਹਾਂ ਨੂੰ ਸ਼ਾਮਲ ਕੀਤਾ ਗਿਆ ਪਰ ਸਭ ਤੋਂ ਜ਼ਰੂਰੀ ਤੇ ਅਹਿਮ ਫਾਰਮਾਕੇਅਰ ਦਾ ਕੋਈ ਜ਼ਿਕਰ ਹੀ ਨਹੀਂ ਹੋਇਆ, ਜਗਮੀਤ ਸਿੰਘ ਨੇ ਆਖਿਆ ਕਿ ਅਸੀਂ ਸਰਕਾਰ ਨੂੰ ਉੱਥੋਂ ਤੱਕ ਲੈ ਕੇ ਆਉਣ ਵਿੱਚ ਕਾਮਯਾਬ ਹੋਏ ਹਾਂ ਜਿੱਥੇ ਗੱਲਬਾਤ ਕੀਤੀ ਜਾ ਸਕਦੀ ਹੈ। ਪਰ ਮੰਗਲਵਾਰ ਨੂੰ ਪੇਸ਼ ਕੀਤੇ ਬਜਟ ਵਿੱਚ ਸਰਕਾਰ ਵੱਲੋਂ ਨਵੇਂ ਡੈਂਟਲ ਕੇਅਰ ਪ੍ਰੋਗਰਾਮ ਵਿੱਚ ਕਈ ਬਿਲੀਅਨ ਡਾਲਰ ਖਰਚ ਕਰਨ ਦੇ ਕੀਤੇ ਵਾਅਦੇ ਨੂੰ ਐਨਡੀਪੀ ਆਗੂ ਨੇ ਆਪਣੀ ਜਿੱਤ ਦੱਸਿਆ।
Check Also
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ
ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …