Breaking News
Home / ਪੰਜਾਬ / ਸ਼ਾਹਕੋਟ ਤੋਂ ਨਵੇਂ ਬਣੇ ਵਿਧਾਇਕ ਹਰਦੇਵ ਲਾਡੀ ਨੇ ਚੁੱਕੀ ਸਹੁੰ

ਸ਼ਾਹਕੋਟ ਤੋਂ ਨਵੇਂ ਬਣੇ ਵਿਧਾਇਕ ਹਰਦੇਵ ਲਾਡੀ ਨੇ ਚੁੱਕੀ ਸਹੁੰ

ਚੰਡੀਗੜ੍ਹ/ਬਿਊਰੋ ਨਿਊਜ਼
ਸ਼ਾਹਕੋਟ ਤੋਂ ਜ਼ਿਮਨੀ ਚੋਣ ਜਿੱਤ ਕੇ ਪੰਜਾਬ ਵਿਧਾਨ ਸਭਾ ਵਿਚ ਪਹੁੰਚੇ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਨੂੰ ਸਪੀਕਰ ਰਾਣਾ ਕੇਪੀ ਸਿੰਘ ਨੇ ਅੱਜ ਸਹੁੰ ਚੁਕਾਈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਡੀ ਦੇ ਵਿਧਾਨ ਸਭਾ ਵਿੱਚ ਪੁੱਜਣ ਦੀ ਬੇਹੱਦ ਖੁਸ਼ੀ ਹੈ। ਉਨ੍ਹਾਂ ਕਿਹਾ ਕਿ ਅੱਜ ਵਿਧਾਨ ਸਭਾ ਵਿੱਚ ਕਾਂਗਰਸ ਕੋਲ ਦੋ ਤਿਹਾਈ ਬਹੁਮਤ ਹੋ ਗਿਆ।
ਚੇਤੇ ਰਹੇ ਕਿ ਹਰਦੇਵ ਲਾਡੀ ਨੇ ਸ਼ਾਹਕੋਟ ਜ਼ਿਮਨੀ ਚੋਣ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਨੂੰ ਵੱਡੇ ਫਰਕ ਨਾਲ ਹਰਾ ਕੇ ਜਿੱਤੀ ਸੀ। ਸ਼ਾਹਕੋਟ ਵਿਧਾਨ ਸਭਾ ਸੀਟ ਜਿੱਤਣ ਦੇ ਨਾਲ ਹੀ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ। ਕਾਂਗਰਸ ਕੋਲ ਸਦਨ ਵਿੱਚ ਦੋ-ਤਿਹਾਈ ਬਹੁਮਤ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਸ਼ਾਹਕੋਟ ਸੀਟ ‘ਤੇ ਪਿਛਲੇ 22 ਸਾਲਾਂ ਤੋਂ ਅਕਾਲੀ ਦਲ ਦਾ ਕਬਜ਼ਾ ਸੀ।

Check Also

ਪਾਕਿ ਲਈ ਜਾਸੂਸੀ ਦੇ ਆਰੋਪ ’ਚ ਯੂਟਿਊਬਰ ਜਸਬੀਰ ਸਿੰਘ ਗਿ੍ਰਫਤਾਰ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਜਾਣਕਾਰੀ ਕੀਤੀ ਸਾਂਝੀ ਚੰਡੀਗੜ੍ਹ/ਬਿਊਰੋ ਨਿਊਜ਼ ਪਾਕਿਸਤਾਨ ਲਈ ਜਸੂਸੀ ਦੇ …