Breaking News
Home / ਪੰਜਾਬ / ਬਜ਼ੁਰਗ ਟਕਸਾਲੀ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦਾ ਦੇਹਾਂਤ

ਬਜ਼ੁਰਗ ਟਕਸਾਲੀ ਅਕਾਲੀ ਆਗੂ ਕੁਲਦੀਪ ਸਿੰਘ ਵਡਾਲਾ ਦਾ ਦੇਹਾਂਤ

ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਵਿਜੇ ਸਾਂਪਲਾ ਅਤੇ ਖਹਿਰਾ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਜਲੰਧਰ/ਬਿਊਰੋ ਨਿਊਜ਼
ਬਜ਼ੁਰਗ ਟਕਸਾਲੀ ਅਕਾਲੀ ਆਗੂ ਤੇ ਨਕੋਦਰ ਤੋਂ ਸਾਬਕਾ ਵਿਧਾਇਕ ਕੁਲਦੀਪ ਸਿੰਘ ਵਡਾਲਾ ਦਾ ਦਿਲ ਦੀ ਧੜਕਣ ਰੁਕ ਜਾਣ ਕਾਰਨ ਦੇਹਾਂਤ ਹੋ ਗਿਆ। 90 ਵਰ੍ਹਿਆਂ ਦੇ ਕੁਲਦੀਪ ਸਿੰਘ ਵਡਾਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਖਾਸ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ। ਵਡਾਲਾ 1985 ਵਿੱਚ ਸਿਰਫ਼ ਇੱਕ ਵਾਰ ਵਿਧਾਇਕ ਬਣੇ। ਵਡਾਲਾ ਆਪਣੇ ਪਿੱਛੇ ਚਾਰ ਪੁੱਤਰ ਤੇ ਤਿੰਨ ਧੀਆਂ ਛੱਡ ਗਏ ਹਨ। ਉਨ੍ਹਾਂ ਦਾ ਪੁੱਤਰ ਗੁਰਪਰਤਾਪ ਸਿੰਘ ਵਡਾਲਾ ਨਕੋਦਰ ਤੋਂ ਮੌਜੂਦਾ ਵਿਧਾਇਕ ਹੈ। ਕੁਲਦੀਪ ਸਿੰਘ ਵਡਾਲਾ ਦੇ ਦੇਹਾਂਤ ‘ਤੇ ਪ੍ਰਕਾਸ਼ ਸਿੰਘ ਬਾਦਲ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸੁਖਬੀਰ ਸਿੰਘ ਬਾਦਲ, ਵਿਜੇ ਸਾਂਪਲਾ ਅਤੇ ਸੁਖਪਾਲ ਖਹਿਰਾ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

Check Also

ਦਿੱਲੀ ਕਿਸਾਨ ਮੋਰਚੇ ’ਚੋਂ ਪਰਤੇ ਪਿੰਡ ਮੱਤਾ ਦੇ ਕਿਸਾਨ ਦਰਸ਼ਨ ਸਿੰਘ ਦੀ ਗਈ ਜਾਨ

ਫਰੀਦਕੋਟ/ਬਿਊਰੋ ਨਿਊਜ਼ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮੱਤਾ ਦੇ ਬਜ਼ੁਰਗ ਕਿਸਾਨ ਦੀ ਦਿੱਲੀ ਮੋਰਚੇ ਤੋਂ ਪਰਤਣ …