5.2 C
Toronto
Sunday, April 19, 2026
spot_img
Homeਪੰਜਾਬਅਕਾਲੀ ਦਲ ਦੀ ਨਵੀਂ ਮੁਹਿੰਮ 'ਪੰਜਾਬ ਪੰਜਾਬੀਆਂ ਦਾ' ਉਤੇ ਬੋਲੇ ਭਗਵੰਤ ਮਾਨ

ਅਕਾਲੀ ਦਲ ਦੀ ਨਵੀਂ ਮੁਹਿੰਮ ‘ਪੰਜਾਬ ਪੰਜਾਬੀਆਂ ਦਾ’ ਉਤੇ ਬੋਲੇ ਭਗਵੰਤ ਮਾਨ

3ਕਿਹਾ, ਪੰਜਾਬ ‘ਚ ਪੰਜਾਬੀ ਹੀ ਰਹਿੰਦੇ ਹਨ
ਚੰਡੀਗੜ੍ਹ/ਬਿਊਰੋ ਨਿਊਜ਼
ਅਕਾਲੀ ਦਲ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਮੁਹਿੰਮ “‘ਪੰਜਾਬ ਪੰਜਾਬੀਆਂ ਦਾ'” ਦੇ ਮੁੱਦੇ ਉੱਤੇ ਬੋਲਦਿਆਂ ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਵਿੱਚ ਪੰਜਾਬੀ ਹੀ ਰਹਿੰਦੇ ਹਨ ਕੋਈ ਬਾਹਰ ਦਾ ਨਹੀਂ। ‘ਏਬੀਪੀ ਸਾਂਝਾ’ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਨਸ਼ੇ ਉੱਤੇ ਪੰਜਾਬ ਨੂੰ ਕੋਈ ਵੀ ਬਦਨਾਮ ਨਹੀਂ ਕਰ ਰਿਹਾ ਸਗੋਂ ਸੂਬੇ ਦੀ ਹਕੀਕਤ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਕੈਲੇਫੋਰਨੀਆ ਬਣਾਉਣ ਦੀ ਥਾਂ ਪੰਜਾਬ ਬਣਾਉਣ ਦੀ ਜ਼ਿਆਦਾ ਲੋੜ ਹੈ।
ਉਨ੍ਹਾਂ ਆਖਿਆ ਕਿ ਬਿਕਰਮ ਮਜੀਠੀਆ ਝੂਠ ਉੱਤੇ ਪਰਦਾ ਪਾਉਣ ਲਈ ਅਜਿਹੇ ਬਿਆਨ ਦੇ ਰਹੇ ਹਨ। ਭਗਵੰਤ ਮਾਨ ਨੇ ਆਖਿਆ ਕਿ ਪੰਜਾਬ ਦੀ ਨੌਜਵਾਨੀ ਨੂੰ ਬਰਬਾਦ ਕਰਨ ਵਿੱਚ ਅਕਾਲੀ ਦਲ ਦੀ ਭੂਮਿਕਾ ਹੈ ਤੇ ਕਈ ਨੌਜਵਾਨਾਂ ਦੀ ਮੌਤ ਚਿੱਟੇ ਕਾਰਨ ਹੋ ਚੁੱਕੀ ਹੈ। ਨਾਲ ਹੀ ਭਗਵੰਤ ਨੇ ਆਖਿਆ ਕਿ ਅਕਾਲੀਆਂ ਦੇ ਦਾਅਵਿਆਂ ਦਾ ਜਵਾਬ ਸੂਬੇ ਦੇ ਲੋਕ 2017 ਵਿੱਚ ਦੇਣਗੇ।
ਪਾਰਟੀ ਦੇ ਉਮੀਦਵਾਰਾਂ ਦੀ ਦੂਜੀ ਸੂਚੀ ਬਾਰੇ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਆਖਿਆ ਕਿ ਇਹ ਸੂਚੀ ਛੇਤੀ ਹੀ ਐਲਾਨ ਦਿੱਤੀ ਜਾਵੇਗੀ। ਨਾਲ ਹੀ ਉਨ੍ਹਾਂ ਦੱਸਿਆ ਕਿ ਦੂਜੀ ਸੂਚੀ ਵਿੱਚ 15 ਦੇ ਕਰੀਬ ਉਮੀਦਵਾਰ ਹੋਣਗੇ।

RELATED ARTICLES
POPULAR POSTS