16 C
Toronto
Wednesday, October 14, 2026
spot_img
Homeਪੰਜਾਬਚਰਨਜੀਤ ਸਿੰਘ ਚੰਨੀ ਨੇ ਕੱਢੀ ਬੱਕਰੀ ਦੀ ਧਾਰ

ਚਰਨਜੀਤ ਸਿੰਘ ਚੰਨੀ ਨੇ ਕੱਢੀ ਬੱਕਰੀ ਦੀ ਧਾਰ

ਚਰਨਜੀਤ ਸਿੰਘ ਚੰਨੀ ਨੇ ਕੱਢੀ ਬੱਕਰੀ ਦੀ ਧਾਰਕਹਿੰਦੇ, ਮੈਂ ਹਾਂ ਪੂਰਾ ਐਕਸਪਰਟ ਬੰਦਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ। ਧਿਆਨ ਰਹੇ ਕਿ ਚੰਨੀ ਨੇ ਹਲਕਾ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜੀ ਹੈ। ਇਸੇ ਦੌਰਾਨ ਦੁਪਹਿਰ ਵੇਲੇ ਜਦੋਂ ਚੰਨੀ ਭਦੌੜ ਹਲਕੇ ਦੇ ਪਿੰਡ ਬੱਲ੍ਹੋਂ ਕੋਲ ਦੀ ਲੰਘ ਰਹੇ ਸਨ, ਤਾਂ ਉੱਥੇ ਇਕ ਆਜੜੀ ਬੱਕਰੀਆਂ ਚਰਾ ਰਿਹਾ ਸੀ, ਜਿਸ ਨੂੰ ਦੇਖ ਕੇ ਮੁੱਖ ਮੰਤਰੀ ਦਾ ਕਾਫ਼ਲਾ ਰੁਕ ਗਿਆ। ਫਿਰ ਚੰਨੀ ਗੱਡੀ ਵਿਚੋਂ ਉਤਰੇ ਤੇ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ। ਨਾਲ ਹੀ ਆਪਣੇ ਅੰਦਾਜ਼ ’ਚ ਚੰਨੀ ਆਖ਼ਦੇ ਹਨ ‘ਕਿਆ ਗੱਲ ਕਰਦਾ ਯਾਰ, ਮੈਂ ਬਹੁਤ ਧਾਰਾਂ ਕੱਢੀਆਂ, ਪੂਰਾ ਐਕਸਪਰਟ ਬੰਦਾਂ ਮੈਂ। ਇਸ ਸਬੰਧੀ ਇਕ ਵੀਡੀਓ ਵੀ ਸ਼ੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਗਈ ਹੈ। ਇਸ ਤੋਂ ਬਾਅਦ ਜਾਣ ਸਮੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਜੜੀ ਨੂੰ ਚਾਰ ਹਜ਼ਾਰ ਰੁਪਏ ਵੀ ਦਿੱਤੇ। ਇਸ ਤੋਂ ਪਹਿਲਾਂ ਚੰਨੀ ਨੇ ਤਪਾ ਵਿਚ ਵੀ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕੀਤੀ ਸੀ।

 

RELATED ARTICLES
POPULAR POSTS