Home / ਪੰਜਾਬ / ਪ੍ਰਦੂਸ਼ਣ ਮਾਮਲੇ ਸਬੰਧੀ ਕੇਜਰੀਵਾਲ ਅਤੇ ਖੱਟਰ ਵਿਚਾਲੇ ਹੋਈ ਮੀਟਿੰਗ

ਪ੍ਰਦੂਸ਼ਣ ਮਾਮਲੇ ਸਬੰਧੀ ਕੇਜਰੀਵਾਲ ਅਤੇ ਖੱਟਰ ਵਿਚਾਲੇ ਹੋਈ ਮੀਟਿੰਗ

ਹਰਿਆਣਾ, ਪੰਜਾਬ, ਦਿੱਲੀ ਤੇ ਕੇਂਦਰ ਨੂੰ ਸਾਂਝੇ ਤੌਰ ‘ਤੇ ਕੰਮ ਕਰਨ ਦੀ ਜ਼ਰੂਰਤ
ਚੰਡੀਗੜ੍ਹ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਿਚਕਾਰ ਬੈਠਕ ਭਾਵੇਂ ਕਿਸੇ ਸਿੱਟੇ ‘ਤੇ ਤਾਂ ਨਹੀਂ ਪਹੁੰਚ ਸਕੀ ਪਰ ਦੋਵਾਂ ਨੇ ਭਵਿੱਖ ਵਿੱਚ ਪ੍ਰਦੂਸ਼ਣ ਦੇ ਮੁੱਦੇ ‘ਤੇ ਮਿਲ ਕੇ ਕੰਮ ਕਰਨ ਦਾ ਅਹਿਦ ਲਿਆ ਹੈ ।ઠਬੈਠਕ ਤੋਂ ਬਾਅਦ ਅਰਵਿੰਦ ਕੇਜਰੀਵਾਲ ਤੇ ਮਨੋਹਰ ਲਾਲ ਖੱਟਰ ਨੇ ਸਾਂਝੇ ਤੌਰ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਹਰਿਆਣਾ, ਪੰਜਾਬ, ਦਿੱਲ਼ੀ ਤੇ ਕੇਂਦਰ ਨੂੰ ਸਾਂਝੇ ਤੌਰ ‘ਤੇ ਰਣਨੀਤੀ ਬਣਾਉਣ ਦੀ ਜਰੂਰਤ ਹੈ।
ਕੇਜਰੀਵਾਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਪਰਾਲੀ, ਸੀ.ਐਨ.ਜੀ ਵਾਹਨ, ਟ੍ਰੈਫਿਕ, ਓਵਰ ਬ੍ਰਿਜ ਬਾਰੇ ਸਾਂਝੇ ਤੌਰ ‘ਤੇ ਕੰਮ ਕੀਤਾ ਜਾਵੇਗਾ ।ઠਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਪਰਾਲੀ ਸਾੜਣਾ ਪਹਿਲਾ ਨਾਲੋਂ ਬਹੁਤ ਘੱਟ ਗਿਆ ਹੈ, ਮੌਸਮ ਵਿਚ ਬਦਲਾਵ ਕਰਕੇ ਸਮੋਗ ਤੋਂ ਕੁਝ ਰਾਹਤ ਵੀ ਮਿਲੀ ਹੈ। ਅਗਲੇ ਦਿਨਾਂ ਵਿਚ ਉਹ ਪ੍ਰਦੂਸ਼ਣ ਦੇ ਮੁੱਦੇ ਤੇ ਦਿੱਲ਼ੀ ਸਰਕਾਰ ਨਾਲ ਮਿਲ ਕੇ ਕੰਮ ਕਰਨ ਪ੍ਰਤੀ ਆਸਵੰਦ ਹਨ ।ઠਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਫੋਨ ਕੀਤੇ ਸਨ ਪਰ ਕੈਪਟਨ ਨੇ ਕੇਜਰੀਵਾਲ ਦਾ ਫੋਨ ਹੀ ਨਹੀਂ ਚੁੱਕਿਆ ਸੀ ਅਤੇ ਹੁਣ ਕੇਜਰੀਵਾਲ ਨੂੰ ਮਿਲਣ ਤੋਂ ਪਾਸਾ ਹੀ ਵੱਟਿਆ।

Check Also

ਕਿਸਾਨ ਅੰਦੋਲਨ ਖਤਮ ਕਰਵਾਉਣ ਲਈ ਸਰਕਾਰ ਘੜ ਰਹੀ ਹੈ ਸਾਜਿਸ਼ : ਡੱਲੇਵਾਲ

ਕਿਸਾਨ ਵੀਰਾਂ ਨੂੰ ਅੰਦੋਲਨ ’ਚ ਡਟੇ ਰਹਿਣ ਦੀ ਕੀਤੀ ਅਪੀਲ ਚੰਡੀਗੜ੍ਹ/ਬਿਊਰੋ ਨਿਊਜ਼ ਸੰਯੁਕਤ ਕਿਸਾਨ ਮੋਰਚੇ …