21.7 C
Toronto
Saturday, August 15, 2026
spot_img
Homeਪੰਜਾਬ'ਆਪ' ਦੇ ਸੀਨੀਅਰ ਆਗੂ ਤੇ ਵਿਧਾਇਕ ਕੇਜਰੀਵਾਲ ਨੂੰ ਏਅਰਪੋਰਟ 'ਤੇ ਹੀ ਮਿਲੇ

‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਕੇਜਰੀਵਾਲ ਨੂੰ ਏਅਰਪੋਰਟ ‘ਤੇ ਹੀ ਮਿਲੇ

‘ਆਪ’ ਦੇ ਸੀਨੀਅਰ ਆਗੂ ਤੇ ਵਿਧਾਇਕ ਕੇਜਰੀਵਾਲ ਨੂੰ ਏਅਰਪੋਰਟ ‘ਤੇ ਹੀ ਮਿਲੇਅਕਾਲੀ ਅਤੇ ਕਾਂਗਰਸੀ ਵਰਕਰਾਂ ਨੇ ਕੇਜਰੀਵਾਲ ਨੂੰ ਦਿਖਾਏ ਕਾਲੇ ਝੰਡੇ
ਚੰਡੀਗੜ੍ਹ/ਬਿਊਰੋ ਨਿਊਜ਼
ਅਰਵਿੰਦ ਕੇਜਰੀਵਾਲ ਅੱਜ ਪ੍ਰਦੂਸ਼ਣ ਦੇ ਮਾਮਲੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਮਿਲਣ ਪੁੱਜੇ ਸਨ। ਇਸੇ ਦਰਮਿਆਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਉਨ੍ਹਾਂ ਨੂੰ ਮਿਲਣਾ ਚਾਹੁੰਦੇ ਸਨ ਪਰ ਕੇਜਰੀਵਾਲ ਕੋਲ ਸਮਾਂ ਏਨਾ ਘੱਟ ਸੀ ਕਿ ਉਹ ਵਿਧਾਇਕਾਂ ਨੂੰ ਵੀ ਏਅਰਪੋਰਟ ‘ਤੇ ਹੀ ਮਿਲੇ। ਕੇਜਰੀਵਾਲ ਨੂੰ ਮਿਲਣ ਵਾਲਿਆਂ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ, ਭਗਵੰਤ ਮਾਨ, ਅਮਨ ਅਰੋੜਾ, ਕੰਵਰ ਸੰਧੂ, ਬਲਜਿੰਦਰ ਕੌਰ, ਮਨਜੀਤ ਬਿਲਾਸਪੁਰ, ਜਗਦੇਵ ਕਮਾਲੂ ਤੇ ਰੁਪਿੰਦਰ ਰੂਬੀ ਸਮੇਤ ਹੋਰ ਕਈ ਆਗੂ ਸ਼ਾਮਲ ਸਨ। ਦੂਜੇ ਪਾਸੇ ਕੇਜਰੀਵਾਲ ਦੇ ਏਅਰਪੋਰਟ ‘ਤੇ ਪਹੁੰਚਣ ਸਮੇਂ ਅਕਾਲੀ ਦਲ ਤੇ ਕਾਂਗਰਸੀ ਵਰਕਰਾਂ ਦੋਵਾਂ ਨੇ ਕਾਲੇ ਝੰਡੇ ਦਿਖਾਏ।

 

RELATED ARTICLES
POPULAR POSTS