8.3 C
Toronto
Wednesday, October 29, 2025
spot_img
Homeਪੰਜਾਬਓ. ਪੀ. ਸੋਨੀ ਦੇ ਹੋਟਲ ਵਿਚ ਵੀ ਪਹੁੰਚੀ ਵਿਜੀਲੈਂਸ

ਓ. ਪੀ. ਸੋਨੀ ਦੇ ਹੋਟਲ ਵਿਚ ਵੀ ਪਹੁੰਚੀ ਵਿਜੀਲੈਂਸ

ਜਾਇਦਾਦ ਸਬੰਧੀ ਵੇਰਵੇ ਕੀਤੇ ਜਾ ਰਹੇ ਹਨ ਇਕੱਠੇ
ਅੰਮਿ੍ਰਤਸਰ/ਬਿਊਰੋ ਨਿਊਜ਼
ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਅੱਜ ਮੰਗਲਵਾਰ ਨੂੰ ਅੰਮਿ੍ਰਤਸਰ ਵਿਚ ਓ.ਪੀ. ਸੋਨੀ ਦੇ ਹੋਟਲ ਵਿਚ ਵੀ ਵਿਜੀਲੈਂਸ ਦੀ ਟੀਮ ਪਹੁੰਚ ਗਈ। ਵਿਜੀਲੈਂਸ ਦੀ ਟੀਮ ਵਲੋਂ ਉਨ੍ਹਾਂ ਦੀ ਜਾਇਦਾਦ ਦੇ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ। ਇਸਦੀ ਪੁਸ਼ਟੀ ਵੀ ਸੀਨੀਅਰ ਪੁਲਿਸ ਅਧਿਕਾਰੀ ਨੇ ਕੀਤੀ ਹੈ। ਧਿਆਨ ਰਹੇ ਕਿ ਵਿਜੀਲੈਂਸ ਦੀ ਟੀਮ ਲੰਘੇ ਕੱਲ੍ਹ ਵੀ ਓਪੀ ਸੋਨੀ ਦੇ ਘਰ ਪਹੰੁਚੀ ਸੀ ਤੇ ਉਨ੍ਹਾਂ ਦੀ ਜਾਇਦਾਦ ਸੰਬੰਧੀ ਵੇਰਵੇ ਇਕੱਠੇ ਕੀਤੇ ਸਨ। ਓਪੀ ਸੋਨੀ ਖਿਲਾਫ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਬਤੌਰ ਕੈਬਨਿਟ ਮੰਤਰੀ ਤੇ ਉਪ ਮੁੱਖ ਮੰਤਰੀ ਹੁੰਦਿਆਂ ਆਪਣੀ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੈ। ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਕੋਲੋਂ ਵੀ ਵਿਜੀਲੈਂਸ ਨੇ ਫਰੀਦਕੋਟ ਵਿਚ ਪੁੱਛਗਿੱਛ ਕੀਤੀ ਸੀ ਅਤੇ ਇਹ ਪੁੱਛਗਿੱਛ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਹੋਈ ਸੀ। ਦੱਸਣਯੋਗ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਕਾਂਗਰਸ ਪਾਰਟੀ ਦੇ ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਖਿਲਾਫ ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਜਾਂਚ ਕਰ ਰਹੀ ਹੈ। ਭਿ੍ਰਸ਼ਟਾਚਾਰ ਦੇ ਮਾਮਲਿਆਂ ਵਿਚ ਕਈ ਕਾਂਗਰਸੀ ਮੰਤਰੀ ਘਿਰ ਵੀ ਚੁੱਕੇ ਹਨ ਜਿਨ੍ਹਾਂ ਵਿਚ ਸਾਧੂ ਸਿੰਘ ਧਰਮਸੋਤ ਅਤੇ ਭਾਰਤ ਭੂਸ਼ਣ ਆਸ਼ੂ ਦਾ ਨਾਮ ਵੀ ਸ਼ਾਮਲ ਹੈ। ਇਸੇ ਦੌਰਾਨ ਹੋਰ ਕਈ ਕਾਂਗਰਸੀ ਅਤੇ ਅਕਾਲੀ ਆਗੂਆਂ ਖਿਲਾਫ ਵੀ ਭਿ੍ਰਸ਼ਟਚਾਰ ਅਤੇ ਆਮਦਨ ਤੋਂ ਜ਼ਿਆਦਾ ਜਾਇਦਾਦ ਬਣਾਉਣ ਦੇ ਮਾਮਲੇ ਵਿਚ ਜਾਂਚ ਹੋ ਸਕਦੀ ਹੈ।

 

RELATED ARTICLES
POPULAR POSTS