-0.8 C
Toronto
Thursday, December 4, 2025
spot_img
Homeਪੰਜਾਬਗੈਂਗਸਟਰਾਂ 'ਤੇ ਨਿਗ੍ਹਾ ਰੱਖਣ ਲਈ ਕੈਪਟਨ ਸਰਕਾਰ ਸਖਤ

ਗੈਂਗਸਟਰਾਂ ‘ਤੇ ਨਿਗ੍ਹਾ ਰੱਖਣ ਲਈ ਕੈਪਟਨ ਸਰਕਾਰ ਸਖਤ

ਐਂਟੀ ਟੈਰਾਰਿਸਟ ਸਕੁਐਡ ਬਣਾਉਣ ਦਾ ਫੈਸਲਾ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਵਿਚ ਪਿਛਲੇ ਕੁਝ ਸਾਲਾਂ ਤੋਂ ਸਰਗਰਮ ਕਰੀਬ 57 ਛੋਟੀਆਂ-ਵੱਡੀਆਂ ਗੈਂਗਾਂ ਨੂੰ ਖਤਮ ਕਰਨ ਲਈ ਕੈਪਟਨ ਸਰਕਾਰ ਨੇ ਸਖਤ ਫੈਸਲਾ ਲਿਆ ਹੈ। ਸਰਕਾਰ ਨੇ ਦਹਿਸ਼ਤਗਰਦਾਂ ਦੇ ਨਾਲ-ਨਾਲ ਗੈਂਗਸਟਰਾਂ ਨਾਲ ਨਜਿੱਠਣ ਲਈ ਐਂਟੀ ਟੈਰਾਰਿਸਟ ਸਕੂਐਡ  ਬਣਾਉਣ ਦਾ ਫੈਸਲਾ ਲਿਆ ਹੈ। ਇਹ ਸਕੁਐਡ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਦੇ ਨਾਲ-ਨਾਲ ਸੂਬੇ ਵਿਚ ਹਾਲਾਤ ਖਰਾਬ ਕਰਨ ਵਾਲੇ ਅਨਸਰਾਂ ‘ਤੇ ਵੀ ਨਿਗਾ ਰੱਖੇਗਾ।  ਜ਼ਿਕਰਯੋਗ ਹੈ ਕਿ ਨਾਭਾ ਜੇਲ੍ਹ ਬ੍ਰੇਕ ਕਾਂਡ ਨੂੰ ਅੰਜਾਮ ਦੇਣ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਦੀ ਕਿਰਕਰੀ ਹੋ ਰਹੀ ਸੀ, ਉਥੇ ਹੀ ਇਨ੍ਹਾਂ ਮੁਲਜ਼ਮਾਂ ਦੇ ਵੀ ਹੌਂਸਲੇ ਬੁਲੰਦ ਹੋ ਗਏ ਸਨ।

RELATED ARTICLES
POPULAR POSTS