ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਸਾਫ ਹੋਣ ਦੇ ਦਾਅਵੇ
ਨਵੀਂ ਦਿੱਲੀ/ਬਿਊਰੋ ਨਿਊਜ਼
ਐਤਵਾਰ ਨੂੰ ਨਵੀਂ ਦਿੱਲੀ ਵਿਚ ਪਈਆਂ ਨਗਰ ਨਿਗਮ ਦੀਆਂ ਵੋਟਾਂ ਤੋਂ ਬਾਅਦ ਐਗਜ਼ਿਟ ਪੋਲ ਦਾਅਵਾ ਕਰ ਰਿਹਾ ਹੈ ਕਿ ਭਾਜਪਾ ਵੱਡੇ ਫਰਕ ਨਾਲ ਹੂੰਝਾ ਫੇਰ ਜਿੱਤ ਹਾਸਲ ਕਰੇਗੀ। ਜਦੋਂ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਲੱਭਿਆਂ ਵੀ ਨਜ਼ਰ ਨਹੀਂ ਆਵੇਗੀ। ਦਿੱਲੀ ਨਗਰ ਨਿਗਮ ਦੀ ਵੋਟਿੰਗ ਦੌਰਾਨ 54 ਫੀਸਦੀ ਤੋਂ ਵੱਧ ਵੋਟਾਂ ਪੋਲ ਹੋਈਆਂ ਤੇ 272 ਵਿਚੋਂ 270 ਸੀਟਾਂ ‘ਤੇ ਚੋਣ ਹੋਈ, ਜਿਨ੍ਹਾਂ ਵਿਚੋਂ ਐਗਜ਼ਿਟ ਪੋਲ ਦਾ ਦਾਅਵਾ ਹੈ ਕਿ ਭਾਜਪਾ 220 ਤੋਂ ਵੱਧ ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਇਹ ਵੀ ਦਾਅਵਾ ਨਾਲ ਹੀ ਕੀਤਾ ਗਿਆ ਹੈ ਕਿ ਕਾਂਗਰਸ 23 ਤੋਂ 25 ਦੇ ਆਸ-ਪਾਸ ਅਤੇ ਆਮ ਆਦਮੀ ਪਾਰਟੀ 30 ਸੀਟਾਂ ਦੇ ਆਸ-ਪਾਸ ਸਿਮਟ ਕੇ ਰਹਿ ਜਾਵੇਗੀ। ਧਿਆਨ ਰਹੇ ਕਿ 2007 ਵਿਚ ਵੀ ਭਾਜਪਾ 164 ਸੀਟਾਂ ਜਿੱਤ ਕੇ ਦਿੱਲੀ ਨਗਰ ਨਿਗਮ ‘ਤੇ ਕਾਬਜ਼ ਹੋਈ ਸੀ ਤੇ ਉਸ ਨੇ 2012 ਵਿਚ ਵੀ ਆਪਣੀ ਇਸ ਜਿੱਤ ਨੂੰ ਕਾਇਮ ਰੱਖਦਿਆਂ 138 ਸੀਟਾਂ ਜਿੱਤੀਆਂ ਸਨ ਤੇ ਹੁਣ ਫਿਰ ਵੱਖੋ-ਵੱਖ ਨਿਊਜ਼ ਚੈਨਲ ਅਤੇ ਸਰਵੇ ਏਜੰਸੀਆਂ ਦਾ ਇਕੋ ਦਾਅਵਾ ਹੈ ਕਿ ਵੱਡੇ ਮਾਰਜਨ ਨਾਲ ਭਾਜਪਾ ਨੰਬਰ ਇਕ ਉਤੇ, ਕਾਂਗਰਸ ਅਤੇ ਆਪ ਦੂਜੇ ਅਤੇ ਤੀਜੇ ਨੰਬਰ ‘ਤੇ ਹੋਣਗੀਆਂ। ਧਿਆਨ ਰਹੇ ਕਿ ਚੋਣ ਨਤੀਜਾ 26 ਅਪ੍ਰੈਲ ਨੂੰ ਐਲਾਨਿਆ ਜਾਵੇਗਾ।
Check Also
ਸੰਵਿਧਾਨ ਦਿਵਸ ਮੌਕੇ ਰਾਸ਼ਟਰਪਤੀ ਨੇ ਸੰਸਦ ਦੇ ਸਾਂਝੇ ਸਦਨ ਨੂੰ ਕੀਤਾ ਸੰਬੋਧਨ
ਇਕ ਵਿਸ਼ੇਸ਼ ਯਾਦਗਾਰੀ ਸਿੱਕਾ ਅਤੇ ਡਾਕ ਟਿਕਟ ਵੀ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ ਅੱਜ ਮੰਗਲਵਾਰ ਨੂੰ …