15.1 C
Toronto
Thursday, September 24, 2026
spot_img
Homeਪੰਜਾਬਚੋਣਾਂ ਜਿੱਤ ਕੇ ਕਾਂਗਰਸ ਨੇ ਹੈਟ੍ਰਿਕ ਬਣਾਈ : ਸਿੱਧੂ

ਚੋਣਾਂ ਜਿੱਤ ਕੇ ਕਾਂਗਰਸ ਨੇ ਹੈਟ੍ਰਿਕ ਬਣਾਈ : ਸਿੱਧੂ

ਚੋਣਾਂ ਜਿੱਤ ਕੇ ਕਾਂਗਰਸ ਨੇ ਹੈਟ੍ਰਿਕ ਬਣਾਈ : ਸਿੱਧੂਅੰਮ੍ਰਿਤਸਰ/ਬਿਊਰੋ ਨਿਊਜ਼ : ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਨਗਰ ਨਿਗਮ ਅਤੇ ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਨੂੰ ‘ਹੈਟ੍ਰਿਕ’ ਕਰਾਰ ਦਿੱਤਾ ਅਤੇ ਆਖਿਆ ਕਿ ਇਹ ਕਾਂਗਰਸ ਦੇ ਨਵ-ਨਿਯੁਕਤ ਕੌਮੀ ਪ੍ਰਧਾਨ ਰਾਹੁਲ ਗਾਂਧੀ ਵਾਸਤੇ ਪੰਜਾਬ ਵੱਲੋਂ ਤੋਹਫਾ ਹੈ। ਸਿੱਧੂ ਨੇ ਆਖਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਨੇ ਹੈਟ੍ਰਿਕ ਬਣਾਈ ਹੈ। ਪਹਿਲਾਂ ਵਿਧਾਨ ਸਭਾ ਚੋਣਾਂ ਵਿੱਚ 78 ਸੀਟਾਂ ਦੀ ਵੱਡੀ ਪ੍ਰਾਪਤੀ, ਫਿਰ ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਦੋ ਲੱਖ ਵੋਟਾਂ ਨਾਲ ਵੱਡੀ ਜਿੱਤ ਅਤੇ ਹੁਣ ਨਿਗਮ ਤੇ ਕੌਂਸਲ ਚੋਣਾਂ ਵਿੱਚ ਕਾਂਗਰਸ ਦੀ ਨਿਰੰਤਰ ਜਿੱਤ ਵੱਡੀ ਪ੍ਰਾਪਤੀ ਹੈ। ਇਸ ਨਾਲ ਉਪਰ ਤੋਂ ਹੇਠਾਂ ਤੱਕ ਕਾਂਗਰਸੀ ਆਗੂਆਂ ਦਾ ਇੱਕ ਸੂਤਰ ਨਾਲ ਜੁੜਨਾ ਪੂਰਾ ਹੋ ਗਿਆ ਹੈ ਅਤੇ ਹੁਣ ਨਿਗਮਾਂ ਤੇ ਕੌਂਸਲਾਂ ਰਾਹੀਂ ਸ਼ਹਿਰਾਂ ਤੇ ਕਸਬਿਆਂ ਵਿੱਚ ਵਿਕਾਸ ਸ਼ੁਰੂ ਹੋਵੇਗਾ।
ਅੰਮ੍ਰਿਤਸਰ ਨਗਰ ਨਿਗਮ ਦੇ ਮਤਦਾਨ ਬਾਰੇ ਉਨ੍ਹਾਂ ਆਖਿਆ ਕਿ ਇੱਥੇ ਸ਼ਾਂਤੀਪੂਰਵਕ ਚੋਣਾਂ ਪਈਆਂ ਹਨ। ਕੁਝ ਥਾਵਾਂ ‘ਤੇ ਗੜਬੜ ਦੇ ਦੋਸ਼ਾਂ ਬਾਰੇ ਉਨ੍ਹਾਂ ਆਖਿਆ ਕਿ ਆਪਣੀ ਹਾਰ ਨੂੰ ਵੇਖਦਿਆਂ ਅਕਾਲੀ-ਭਾਜਪਾ ਗਠਜੋੜ ਦੇ ਆਗੂ ਬੌਖਲਾ ਗਏ ਹਨ ਅਤੇ ਮੈਦਾਨ ਛੱਡਣ ਦੇ ਬਹਾਨੇ ‘ਰੋਂਦੂ’ ਖਿਡਾਰੀਆਂ ਵਾਂਗ ਕਰ ਰਹੇ ਹਨ। ਉਨ੍ਹਾਂ ਵਿਅੰਗ ਕਰਦਿਆਂ ਆਖਿਆ ਕਿ ਜਦੋਂ ਵਿਧਾਨ ਸਭਾ ਵਿੱਚ ਕਾਂਗਰਸ ਨੇ 78 ਸੀਟਾਂ ਪ੍ਰਾਪਤ ਕੀਤੀਆਂ ਸਨ ਤਾਂ ਕੀ ਕਿਸੇ ਨੂੰ ਕੁੱਟਮਾਰ ਕੇ ਜਾਂ ਦਬਾਅ ਪਾ ਕੇ ਪ੍ਰਾਪਤ ਕੀਤੀਆਂ? ਉਨ੍ਹਾਂ ਆਖਿਆ ਕਿ ਲੋਕਾਂ ਨੇ ਕਾਂਗਰਸ ਦੇ ਹੱਕ ਵਿੱਚ ਫਤਵਾ ਦੇ ਕੇ ਅਕਾਲੀ-ਭਾਜਪਾ ਗਠਜੋੜ ਕੋਲੋਂ ਪਿੱਛਾ ਛੁਡਾਇਆ ਹੈ।

RELATED ARTICLES
POPULAR POSTS