ਪੁਲਿਸ ਨੇ 40 ਲੜਕੀਆਂ ਨੂੰ ਕਰਾਇਆ ਅਜ਼ਾਦ
ਨਵੀ ਦਿੱਲੀ/ਬਿਊਰੋ ਨਿਊਜ਼
ਰੋਹਿਣੀ ਇਲਾਕੇ ਵਿੱਚ ਅਧਿਆਤਮਕ ਯੂਨੀਵਰਸਿਟੀ ਦੇ ਨਾਮ ਤੋਂ ਚੱਲ ਰਹੇ ਇੱਕ ਆਸ਼ਰਮ ਵਿੱਚ ਕਈ ਘੰਟੇ ਦਿੱਲੀ ਪੁਲਿਸ ਵੱਲੋਂ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਛਾਣਬੀਣ ਦੌਰਾਨ ਦਿੱਲੀ ਪੁਲਿਸ ਨੇ ਲਗਪਗ 40 ਲੜਕੀਆਂ ਨੂੰ ਇਥੋਂ ਅਜ਼ਾਦ ਕਰਾਇਆ ਜੋ ਇਸ ਆਸ਼ਰਮ ਵਿੱਚ ਕੈਦ ਸਨ। ਇਨ੍ਹਾਂ ਵਿੱਚ ਕਈ ਨਾਬਾਲਿਗ ਲੜਕੀਆਂ ਵੀ ਸ਼ਾਮਿਲ ਹਨ।
ਦਿੱਲੀ ਪੁਲਿਸ ਦੇ ਨਾਲ ਦਿੱਲੀ ਦੀ ਮਹਿਲਾ ਕਮਿਸ਼ਨ ਦੀ ਟੀਮ ਵੀ ਇਸ ਆਸ਼ਰਮ ਅੰਦਰ ਦਾਖਲ ਹੋਈ ਅਤੇ ਕਾਰਵਾਈ ਸਵੇਰ ਤੋਂ ਸ਼ਾਮ ਤੱਕ ਚੱਲੀ। ਇਸ ਦੌਰਾਨ ਪੁਲਿਸ ਨੇ ਪਹਿਲਾਂ ਪੂਰੇ ਇਲਾਕੇ ਦੀ ਘੇਰਾਬੰਦੀ ਕੀਤੀ ਤੇ ਫਿਰ ਤਲਾਸ਼ੀ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਆਸ਼ਰਮ ਦੀ ਆੜ ਵਿੱਚ ਐਸ਼ਪ੍ਰਸਤੀ ਦਾ ਅੱਡਾ ਚਲਾਉਣ ਵਾਲਾ ਵੀਰੇਂਦਰ ਦੇਵ ਦੀਕਸ਼ਿਤ ਹਾਲੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ। ਆਸ਼ਰਮ ਚਲਾਉਣ ਵਾਲਾ ਵਿਰੇਂਦਰ ਦੇਵ ਆਪਣੇ ਆਪ ਨੂੰ ਭਗਵਾਨ ਕ੍ਰਿਸ਼ਨ ਦੱਸਦਾ ਸੀ।
Check Also
ਦਿੱਲੀ ਵਿਚ ਹਵਾ ਪ੍ਰਦੂਸ਼ਣ ਬੇਹੱਦ ਗੰਭੀਰ ਸਥਿਤੀ ਵਿਚ
ਵਾਤਾਵਰਣ ਮੰਤਰੀ ਨੇ ਵਾਤਾਵਰਣ ਸਬੰਧੀ ਹੁਕਮਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ ਦਿੱਲੀ/ਬਿਊਰੋ …