9.8 C
Toronto
Saturday, May 30, 2026
spot_img
Homeਭਾਰਤ2 ਜੀ ਫੈਸਲੇ 'ਤੇ ਕੇਜਰੀਵਾਲ ਦਾ ਸਵਾਲ

2 ਜੀ ਫੈਸਲੇ ‘ਤੇ ਕੇਜਰੀਵਾਲ ਦਾ ਸਵਾਲ

ਕੀ ਸੀ.ਬੀ.ਆਈ. ਨੇ ਜਾਣਬੁੱਝ ਕੇ ਗੜਬੜ ਕੀਤੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ 2ਜੀ ਸਪੈਕਟਰਮ ਮਾਮਲੇ ਵਿਚ ਅਦਾਲਤ ਦੇ ਫੈਸਲੇ ਤੇ ਸੀ.ਬੀ.ਆਈ. ‘ਤੇ ਸਵਾਲ ਚੁੱਕਦੇ ਹੋਏ ਕਿਹਾ ਕਿ 2ਜੀ ਸਪੈਕਟਰਮ ਘੁਟਾਲਾ ਦੇਸ਼ ਦੇ ਵੱਡੇ ਘੁਟਾਲਿਆਂ ਵਿਚੋਂ ਇਕ ਸੀ।
ਕੇਜਰੀਵਾਲ ਨੇ ਟਵੀਟ ਕਰਕੇ ਕਿਹਾ ਕਿ ਇਸ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਯੂ.ਪੀ.ਏ. ਦੇ ਪਤਨ ਦੇ ਕਾਰਨਾਂ ਵਿਚੋਂ ਇਕ ਸੀ। ਅੱਜ ਹਰ ਕੋਈ ਬਰੀ ਹੈ। ਕੀ ਸੀ.ਬੀ.ਆਈ. ਨੇ ਮਾਮਲੇ ਵਿਚ ਜਾਣਬੁੱਝ ਕੇ ਗੜਬੜੀ ਕੀਤੀ? ਲੋਕ ਇਸ ਦਾ ਜਵਾਬ ਚਾਹੁੰਦੇ ਹਨ। ਦੂਜੇ ਪਾਸੇ ਇਸ ਮਾਮਲੇ ਵਿਚ ਭਾਜਪਾ ਕਾਂਗਰਸ ਦੀ ਮਿਲੀਭੁਗਤ ਦੱਸੀ ਹੈ। ਚੇਤੇ ਰਹੇ ਕਿ ਅਦਾਲਤ ਨੇ ਇਸ ਘੁਟਾਲੇ ਦੇ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਸੀ।

RELATED ARTICLES
POPULAR POSTS