Breaking News
Home / ਕੈਨੇਡਾ / Front / ਲੋਕ ਸਭਾ ’ਚ ਰਾਹੁਲ ਦੇ ਬਿਆਨ ਦੀਆਂ ਕਈ ਟਿੱਪਣੀਆਂ ਸੰਸਦ ਦੇ ਰਿਕਾਰਡ ’ਚੋਂ ਹਟਾਈਆਂ

ਲੋਕ ਸਭਾ ’ਚ ਰਾਹੁਲ ਦੇ ਬਿਆਨ ਦੀਆਂ ਕਈ ਟਿੱਪਣੀਆਂ ਸੰਸਦ ਦੇ ਰਿਕਾਰਡ ’ਚੋਂ ਹਟਾਈਆਂ

ਰਾਹੁਲ ਗਾਂਧੀ ਨੇ ਸਪੀਕਰ ਨੂੰ ਲਿਖਿਆ ਪੱਤਰ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਲੰਘੇ ਕੱਲ੍ਹ ਸੰਸਦ ਦੀ ਕਾਰਵਾਈ ਦੌਰਾਨ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਵਜੋਂ ਪਹਿਲਾ ਭਾਸ਼ਣ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ, ਘੱਟ ਗਿਣਤੀਆਂ, ਨੀਟ ਵਿਵਾਦ ਅਤੇ ਅਗਨੀਪੱਥ ਯੋਜਨਾ ਵਰਗੇ ਅਹਿਮ ਮੁੱਦਿਆਂ ’ਤੇ ਕੇਂਦਰ ਸਰਕਾਰ ’ਤੇ ਜੰਮ ਕੇ ਸਿਆਸੀ ਨਿਸ਼ਾਨੇ ਸਾਧੇ ਸਨ। ਹੁਣ ਲੋਕ ਸਭਾ ਦੇ ਸਪੀਕਰ ਦੇ ਨਿਰਦੇਸ਼ ’ਤੇ ਰਾਹੁਲ ਦੇ ਬਿਆਨ ’ਚੋਂ ਇਨ੍ਹਾਂ ਸਾਰੇ ਤੱਥਾਂ ਨੂੰ ਸੰਸਦ ਦੇ ਰਿਕਾਰਡ ਵਿਚੋਂ ਹਟਾ ਦਿੱਤਾ ਗਿਆ ਹੈ। ਹਟਾਏ ਗਏ ਤੱਥਾਂ ਵਿਚ ਹਿੰਦੂਆਂ, ਪੀਐਮ ਨਰਿੰਦਰ ਮੋਦੀ, ਭਾਜਪਾ ਅਤੇ ਆਰ.ਐਸ.ਐਸ. ’ਤੇ ਕੀਤੇ ਗਏ ਕੁਮੈਂਟ ਵੀ ਸ਼ਾਮਲ ਹਨ। ਇਸ ਦੇ ਚੱਲਦਿਆਂ ਅੱਜ ਜਦੋਂ ਰਾਹੁਲ ਗਾਂਧੀ ਨੂੰ ਸੰਸਦ ਵਿਚ ਪਹੁੰਚ ਕੇ ਇਸ ਸਬੰਧੀ ਪਤਾ ਲੱਗਾ ਤਾਂ ਉਨ੍ਹਾਂ ਕਿਹਾ ਕਿ ਮੋਦੀ ਜੀ ਦੀ ਦੁਨੀਆ ’ਚ ਸੱਚਾਈ ਮਿਟਾਈ ਜਾ ਸਕਦੀ ਹੈ, ਹਕੀਕਤ ਵਿਚ ਸੱਚ ਨੂੰ ਮਿਟਾਇਆ ਨਹੀਂ ਜਾ ਸਕਦਾ। ਇਸੇ ਦੌਰਾਨ ਰਾਹੁਲ ਗਾਂਧੀ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੂੰ ਵੀ ਪੱਤਰ ਲਿਖਿਆ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਦੀਆਂ ਜਿਹੜੀਆਂ ਦੀ ਟਿੱਪਣੀਆਂ ਹਟਾਈਆਂ ਗਈਆਂ ਹਨ, ਉਨ੍ਹਾਂ ਟਿੱਪਣੀਆਂ ਨੂੰ ਮੁੜ ਸੰਸਦ ਦੇ ਰਿਕਾਰਡ ’ਚ ਸ਼ਾਮਲ ਕੀਤਾ ਜਾਵੇ।

Check Also

ਰਾਜਸਥਾਨ ਸਰਕਾਰ ਦੇ ਮੰਤਰੀ ਕਿਰੋੜੀਲਾਲ ਮੀਣਾ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਕਿਹਾ : ਮੁੱਖ ਮੰਤਰੀ ਜਾਂ ਪਾਰਟੀ ਨਾਲ ਮੇਰੀ ਕੋਈ ਨਾਰਾਜ਼ਗੀ ਨਹੀਂ ਜੈਪੁਰ/ਬਿਊਰੋ ਨਿਊਜ਼ : ਰਾਜਸਥਾਨ …